ਰਾਜਾ ਰਘੂਵੰਸ਼ੀ ਕਤਲ ਕੇਸ ‘ਚ ਵੱਡਾ ਖੁਲਾਸਾ, ਪਤਨੀ ਨਿਕਲੀ ਕਾਤਲ

0
killer wife 2

ਇੰਦੌਰ ਤੋਂ ਮੇਘਾਲਿਆ ਹਨੀਮੂਨ ‘ਤੇ ਗਿਆ ਸੀ ਨਵਵਿਆਹਿਆ ਜੋੜਾ

ਇੰਦੌਰ, 9 ਜੂਨ 2025 (ਨਿਊਜ਼ ਟਾਊਨ ਨੈਟਵਰਕ) :

ਇੰਦੌਰ ਦਾ ਨਵ ਵਿਆਹਿਆ ਜੋੜਾ ਜੋ ਹਨੀਮੂਨ ਲਈ ਮੇਘਾਲਿਆ ਗਿਆ ਸੀ ਤੇ ਓਥੋਂ ਗਾਇਬ ਹੋ ਗਿਆ ਸੀ, ਪਿੱਛੋਂ ਪਤੀ ਦੀ ਲਾਸ਼ ਮਿਲਣ ਅਤੇ ਪਤਨੀ ਦੇ ਗਾਇਬ ਹੋ ਜਾਣ ਤੋਂ ਬਾਅਦ ਇਹ ਮਾਮਲਾ ਸਾਰੇ ਦੇਸ਼ ਵਿਚ ਸਨਸਨੀ ਬਣ ਗਿਆ ਸੀ। ਹੁਣ ਇਸ ਮਾਮਲੇ ਵਿਚ ਮੇਘਾਲਿਆ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਰਾਜਾ ਦੀ ਪਤਨੀ ਸੋਨਮ ਸਮੇਤ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਨੇ ਦੱਸਿਆ ਕਿ ਰਾਜਾ ਰਘੁਵੰਸ਼ੀ ਦੀ ਹੱਤਿਆ ਲਈ ਕਤਲ ਕਰਨ ਵਾਲੇ ਹਾਇਰ ਕੀਤੇ ਗਏ ਸਨ।

ਡੀਜੀਪੀ ਆਈ ਨੋਂਗਰਾਂਗ ਮੁਤਾਬਕ ਇੱਕ ਦੋਸ਼ੀ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਹੋਰ ਦੋ ਲੋਕਾਂ ਨੂੰ ਐਸਆਈਟੀ ਵੱਲੋਂ ਇੰਦੌਰ ਤੋਂ ਫੜਿਆ ਗਿਆ ਹੈ। ਸੋਨਮ ਨੇ ਉੱਤਰ ਪ੍ਰਦੇਸ਼ ਦੇ ਨੰਦਗੰਜ ਥਾਣੇ ਵਿੱਚ ਆਤਮਸਮਰਪਣ ਕੀਤਾ ਸੀ ਅਤੇ ਬਾਅਦ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪਤਨੀ ਨੇ ਕੰਟਰੈਕਟ ਕਿਲਰ ਤੋਂ ਕਰਵਾਇਆ ਪਤੀ ਰਾਜਾ ਦਾ ਕਤਲ

ਡੀਜੀਪੀ ਆਈ ਨੋਂਗਰੰਗ ਨੇ ਦੱਸਿਆ ਕਿ ਮੇਘਾਲਿਆ ਦੇ ਇੰਦੌਰ ਤੋਂ ਇੱਕ ਵਿਅਕਤੀ (ਰਾਜਾ ਰਘੂਵੰਸ਼ੀ) ਦੇ ਕਤਲ ਦੇ ਮਾਮਲੇ ਵਿੱਚ ਪਤਨੀ (ਸੋਨਮ ਰਘੂਵੰਸ਼ੀ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਘਾਲਿਆ ਵਿੱਚ ਇਸ ਹਨੀਮੂਨ ਕਤਲ ਕੇਸ ਵਿੱਚ ਪਤਨੀ ਵੀ ਸ਼ਾਮਲ ਸੀ। ਉਸਨੇ ਕੰਟਰੈਕਟ ਕਿਲਰਾਂ ਨੂੰ ਪੈਸੇ ਦੇ ਕੇ ਪਤੀ ਦਾ ਕਤਲ ਕਰਵਾਇਆ। ਪੁਲਸ ਮੱਧ ਪ੍ਰਦੇਸ਼ ਦੇ ਰਹਿਣ ਵਾਲੇ 3 ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਸੋਨਮ ਨੇ ਸਰੈਂਡਰ ਕਰ ਦਿੱਤਾ ਹੈ। ਪੁਲਸ ਇੱਕ ਹੋਰ ਹਮਲਾਵਰ ਨੂੰ ਫੜਨ ਲਈ ਮੁਹਿੰਮ ਚਲਾ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਸੋਨਮ ਸਿਰਫ਼ 2 ਘੰਟੇ ਪਹਿਲਾਂ ਹੀ ਮਿਲੀ। ਫਿਲਹਾਲ ਇੰਦੌਰ ਪੁਲਸ ਨੇ ਗਾਜ਼ੀਪੁਰ ਪੁਲਸ (UP) ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇੰਦੌਰ ਪੁਲਸ ਗਾਜ਼ੀਪੁਰ ਪਹੁੰਚ ਰਹੀ ਹੈ। ਸੋਨਮ ਨੇ ਖੁਦ ਪੂਰੇ ਮਾਮਲੇ ਦੀ ਜਾਣਕਾਰੀ ਆਪਣੇ ਘਰ ਫੋਨ ਕਰ ਕੇ ਦਿੱਤੀ।

ਦੱਸ ਦੇਈਏ ਕਿ ਸ਼ਨੀਵਾਰ ਨੂੰ ਇੱਕ ਟੂਰਿਸਟ ਗਾਈਡ ਨੇ ਦਾਅਵਾ ਕੀਤਾ ਸੀ ਕਿ ਜਿਸ ਦਿਨ ਇੰਦੌਰ ਦਾ ਹਨੀਮੂਨ ਜੋੜਾ ਰਾਜਾ ਰਘੂਵੰਸ਼ੀ ਅਤੇ ਉਸਦੀ ਪਤਨੀ ਸੋਨਮ ਮੇਘਾਲਿਆ ਦੇ ਸੋਹਰਾ ਖੇਤਰ ਤੋਂ ਲਾਪਤਾ ਹੋਏ ਸਨ, ਉਸ ਦਿਨ ਉਨ੍ਹਾਂ ਦੇ ਨਾਲ ਤਿੰਨ ਆਦਮੀ ਵੀ ਸਨ।

ਇਹ ਜੋੜਾ 23 ਮਈ ਨੂੰ ਲਾਪਤਾ ਹੋ ਗਿਆ ਸੀ, ਜਿਥੇ ਪਤੀ ਰਾਜਾ ਰਘੁਵੰਸ਼ੀ ਦੀ ਲਾਸ਼ 2 ਜੂਨ ਨੂੰ ਇੱਕ ਖੱਡ ਵਿੱਚੋਂ ਮਿਲੀ ਸੀ, ਜਦੋਂ ਕਿ ਉਸਦੀ ਪਤਨੀ ਦੀ ਭਾਲ ਜਾਰੀ ਸੀ। ਮਾਵਲਾਖੀਅਤ ਦੇ ਇੱਕ ਗਾਈਡ, ਐਲਬਰਟ ਪੀਡੀ, ਨੇ ਦੱਸਿਆ ਕਿ ਉਸਨੇ 23 ਮਈ ਨੂੰ ਸਵੇਰੇ 10 ਵਜੇ ਦੇ ਕਰੀਬ ਜੋੜੇ ਨੂੰ ਤਿੰਨ ਪੁਰਸ਼ ਸੈਲਾਨੀਆਂ ਦੇ ਨਾਲ ਨੋਂਗਰੀਆਟ ਤੋਂ ਮਾਵਲਾਖੀਅਤ ਤੱਕ 3000 ਤੋਂ ਵੱਧ ਪੌੜੀਆਂ ਚੜ੍ਹਦੇ ਹੋਏ ਦੇਖਿਆ ਸੀ।

ਉਸਨੇ ਦੱਸਿਆ ਕਿ ਉਸਨੇ ਜੋੜੇ ਨੂੰ ਪਛਾਣ ਲਿਆ ਕਿਉਂਕਿ ਉਸ ਨੇ ਪਿਛਲੇ ਦਿਨ ਜੋੜੇ ਨੂੰ ਨੋਂਗਰੀਆਟ ਤੱਕ ਲਿਜਾਣ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ ਪਰ ਜੋੜੇ ਨੇ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਅਤੇ ਇੱਕ ਦੂਜੇ ਗਾਈਡ ਨੂੰ ਨਿਯੁਕਤ ਕੀਤਾ। ਚਾਰ ਆਦਮੀ ਅੱਗੇ ਚੱਲ ਰਹੇ ਸਨ ਜਦੋਂ ਕਿ ਔਰਤ ਪਿੱਛੇ ਸੀ। ਚਾਰੇ ਆਦਮੀ ਹਿੰਦੀ ਵਿੱਚ ਗੱਲਬਾਤ ਕਰ ਰਹੇ ਸਨ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿ ਰਹੇ ਹਨ ਕਿਉਂਕਿ ਮੈਂ ਸਿਰਫ਼ ਖਾਸੀ ਅਤੇ ਅੰਗਰੇਜ਼ੀ ਜਾਣਦਾ ਹਾਂ।

ਦੱਸਣਯੋਗ ਹੈ ਕਿ ਸੋਨਮ ਅਤੇ ਉਸਦੇ ਪਤੀ ਰਾਜਾ ਰਘੂਵੰਸ਼ੀ, ਜੋ ਕਿ ਇੰਦੌਰ ਤੋਂ ਇੱਕ ਟਰਾਂਸਪੋਰਟ ਕਾਰੋਬਾਰੀ ਸਨ, 11 ਮਈ 2025 ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਸ਼ਿਲਾਂਗ ਗਏ ਸਨ। 20 ਮਈ ਨੂੰ ਮੇਘਾਲਿਆ ਪਹੁੰਚੇ ਇਸ ਜੋੜੇ ਦਾ ਪਰਿਵਾਰ ਨਾਲ ਆਖਰੀ ਸੰਪਰਕ 23 ਮਈ ਨੂੰ ਹੋਇਆ ਸੀ। ਇਸ ਤੋਂ ਬਾਅਦ, ਉਨ੍ਹਾਂ ਦੋਵਾਂ ਦੇ ਫੋਨ ਬੰਦ ਹੋ ਗਏ, ਅਤੇ ਉਨ੍ਹਾਂ ਦੀ ਕਿਰਾਏ ਦੀ ਐਕਟਿਵਾ ਸਕੂਟੀ ਸੋਹਰਾਰੀਮ ਵਿੱਚ ਛੱਡੀ ਹੋਈ ਮਿਲੀ। 2 ਜੂਨ ਨੂੰ, ਰਾਜਾ ਦੀ ਸੜੀ ਹੋਈ ਲਾਸ਼ ਵੇਈ ਸੋਡੋਂਗ ਝਰਨੇ ਦੇ ਨੇੜੇ ਇੱਕ ਡੂੰਘੀ ਖਾਈ ਵਿੱਚ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਕਤਲ ਦਾ ਕੇਸ ਦਰਜ ਕੀਤਾ। ਪਰ ਸੋਨਮ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਕਾਰਨ ਪਰਿਵਾਰ ਨੂੰ ਅਗਵਾ ਅਤੇ ਤਸਕਰੀ ਦਾ ਸ਼ੱਕ ਹੋਣ ਲੱਗਾ।

Leave a Reply

Your email address will not be published. Required fields are marked *