ਬਠਿੰਡਾ ’ਚ ਨਕਲੀ ਬੂਟ ਵੇਚਣ ਵਾਲੀ ਦੁਕਾਨ ’ਤੇ ਪਈ ਰੇਡ !


ਬਠਿੰਡਾ, 6 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਬਠਿੰਡਾ ’ਚ ਨਾਈਕ ਅਤੇ ਐਡੀਡਾਸ ਦੇ ਨਕਲੀ ਬੂਟ ਵੇਚਣ ਵਾਲੀ ਦੁਕਾਨ ’ਤੇ ਰੇਡ ਕੀਤੀ ਗਈ। ਇਸ ਮੌਕੇ 700 ਜੋੜੇ ਨਕਲੀ ਬੂਟੇ ਜਬਤ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਈਕ ਅਤੇ ਐਡੀਡਾਸ ਕੰਪਨੀ ਅਧਿਕਾਰੀ ਰਾਧੇ ਸ਼ਾਮ ਨੇ ਦੱਸਿਆ ਕਿ ਇਹ ਦੁਕਾਨ ਮਾਲਕ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਸੀ ਅਤੇ ਆਪਣੀ ਦੁਕਾਨ ’ਤੇ ਰੱਖੇ ਬੂਟ ਘੱਟ ਰੇਟ ’ਤੇ ਵੇਚਦਾ ਸੀ। ਇਸ ਸਬੰਧੀ ਸਾਡੇ ਵੱਲੋਂ ਅੱਜ ਥਾਣਾ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਦੋਂ ਅਸੀਂ ਪੁਲਿਸ ਟੀਮ ਨਾਲ ਇਥੇ ਪਹੁੰਚੇ ਅਤੇ ਅਸੀਂ ਇਥੋਂ 700 ਜੋੜੇ ਨਕਲੀ ਬੂਟ ਬਰਾਮਦ ਕੀਤੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਾਈਕ ਅਤੇ ਐਡੀਡਾਸ ਦੇ ਨਕਲੀ ਬੂਟ ਵੇਚਦਾ ਹੈ, ਚਾਹੇ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ, ਅਸੀਂ ਉਸ ਦੇ ਖਿਲਾਫ਼ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕੰਪਨੀ ਦੇ ਲੋਗੋ ਦਾ ਇਸਤੇਮਾਲ ਨਹੀਂ ਕਰ ਸਕਦਾ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।