ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਕੁੱਟਮਾਰ ਮਗਰੋਂ ਮੰਗੀ ਮੁਆਫ਼ੀ

0
Screenshot 2026-02-22 183040

ਦੁਕਾਨਦਾਰ ਨਾਲ ਕੀਤੀ ਸੀ ਬਦਮੀਜ਼ੀ, CCTV ‘ਚ ਕੈਦ ਹੋਈ ਸੀ ਘਟਨਾ

ਫਗਵਾੜਾ, 23 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਐਤਵਾਰ ਕੱਪੜਾ ਦੁਕਾਨਦਾਰ ਨਿਸ਼ਾਨ ਬੱਤਰਾ ਤੋਂ ਮੁਆਫ਼ੀ ਮੰਗ ਲਈ ਹੈ। ਜਾਣਕਾਰੀ ਮੁਤਾਬਕ ਸ਼ਨਿੱਚਰਵਾਰ ਫਗਵਾੜਾ ਦੇ ਇੱਕ ਦੁਕਾਨਦਾਰ ਵੱਲੋਂ ਉਸਦੇ ਨਾਲ ਕੱਪੜੇ ਦੇ ਲੈਣਦੇਣ ਨੂੰ ਲੈ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ। ਦੁਕਾਨਦਾਰ ਵੱਲੋਂ ਇਲਜ਼ਾਮ ਲਾਏ ਸਨ ਕਿ ਗੀਤਾ ਜੈਲਦਾਰ ਵੱਲੋਂ ਉਸਦੀ ਦੁਕਾਨ ‘ਚ ਦਾਖਲ ਹੋ ਕੇ ਉਸ ਦੇ ਪਿਤਾ ਜੀ ਅਤੇ ਉਸ ਨਾਲ ਬਦਮੀਜ਼ੀ ਕਰਦਿਆਂ ਗੀਤਾ ਜੈਲਦਾਰ ਨੇ ਅਪਣੇ ਬਾਉਂਸਰਾਂ ਨੂੰ ਨਾਲ ਲਿਆ ਕੇ ਉਨ੍ਹਾਂ ਨਾਲ ਦੁਕਾਨ ਦੀ ਗੱਦੀ ‘ਤੇ ਚੜ ਕੇ ਕੁੱਟਮਾਰ ਕੀਤੀ। ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਪਿੱਛੋਂ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਸੀ। ਉਪਰੰਤ ਐਤਵਾਰ ਨੂੰ ਦੁਕਾਨਦਾਰ ਪੰਜਾਬੀ ਗਾਇਕ ਨਛੱਤਰ ਗਿੱਲ ਅਤੇ ਗੀਤਾ ਜੈਲਦਾਰ, ਦੁਕਾਨਦਾਰ ਨਿਸ਼ਾਨ ਬੱਤਰਾ ਦੀ ਦੁਕਾਨ ‘ਤੇ ਪਹੁੰਚੇ। ਗੀਤਾ ਜੈਲਦਾਰ ਨੇ ਇਸ ਮੌਕੇ ਦੁਕਾਨਦਾਰ ਨਾਲ ਪਹਿਲਾਂ ਹਲੀਮੀ ਨਾਲ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਦੇ ਪਿਤਾ ਤੋਂ ਖੁਦ ਤੇ ਉਸਦੇ ਬਾਉਂਸਰਾਂ ਨੇ ਮੁਆਫੀ ਮੰਗੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਪਸੀ ਵਿਵਾਦ ਸੁਲਝ ਗਿਆ ਹੈ। ਦੁਕਾਨਦਾਰ ਨਿਸ਼ਾਨ ਬੱਤਰਾ ਨੇ ਕਿਹਾ ਕਿ ਗਾਇਕ ਨੇ ਅੱਜ ਮੁਆਫੀ ਮੰਗ ਲਈ ਹੈ, ਜਿਸ ਪਿੱਛੋਂ ਹੁਣ ਉਹ ਆਪਣੀ ਦਿੱਤੀ ਹੋਈ ਸ਼ਿਕਾਇਤ ਵਾਪਸ ਲੈ ਲੈਣਗੇ। ਜਾਣਕਾਰੀ ਅਨੁਸਾਰ ਇਹ ਸਾਰਾ ਵਿਵਾਦ ਕੁੜਤੇ ਪਜਾਮੇ ਦੇ ਕੱਪੜੇ ਨੂੰ ਲੈ ਕੇ ਹੋਇਆ ਸੀ, ਪਰ ਸਥਾਨਕ ਲੋਕਾਂ ਅਤੇ ਹੋਰਨਾਂ ਦੁਕਾਨਦਾਰਾਂ ਮੁਤਾਬਕ ਦੁਕਾਨ ਅੰਦਰ ਵੜ ਕੇ ਬਦਮਾਸ਼ੀ ਕਰਨਾ ਕਿੰਨਾ ਕੂ ਜਾਇਜ਼ ਹੈ? ਇਸ ਨੂੰ ਲੈ ਕੇ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਸੀ, ਪਰ ਹੁਣ ਗਾਇਕ ਗੀਤਾ ਜੈਲਦਾਰ ਵਲੋਂ ਪੀੜਤ ਦੁਕਾਨਦਾਰ ਤੋਂ ਮੰਗੀ ਗਈ ਮੁਆਫੀ ਲਈ ਦਿਖਾਈ ਗਈ ਸਮਝਦਾਰੀ ਅਤੇ ਨਿਮਰਤਾ ਕਾਰਨ ਵਿਵਾਦ ਨਿੱਬੜਦਾ ਜਾਪ ਰਿਹਾ ਹੈ।

Leave a Reply

Your email address will not be published. Required fields are marked *