ਕੈਨੇਡਾ ‘ਚ ਟ੍ਰੈਫਿਕ ਨਿਯਮ ਤੋੜਨ ‘ਤੇ ਪੰਜਾਬੀ ਨੂੰ ਕੀਤਾ ਗ੍ਰਿਫਤਾਰ


ਬਰੈਂਮਪਟਨ, 24 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਕੈਨੇਡਾ ਦੇ ਬਰੈਂਪਟਨ ਵਿਚ ਪੰਜਾਬੀ ਮੂਲ ਦੇ 56 ਸਾਲਾ ਰਣਜੀਤ ਸਿੰਘ ਨੂੰ ਭਾਰਤੀ ਅੰਦਾਜ਼ ਵਿਚ ਭੀੜ ਤੋਂ ਬਚਣ ਲਈ ਫੁੱਟਪਾਥ ‘ਤੇ ਆਪਣੀ ਕਾਰ ਚਲਾਉਣ ਦੀ ਭਾਰੀ ਕੀਮਤ ਚੁਕਾਉਣੀ ਪਈ। ਉਸਦੀ ਲਾਪਰਵਾਹੀ ਨਾਲ ਗੱਡੀ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਨਾ ਸਿਰਫ ਉਸਦੀ ਚਿੱਟੀ ਲੈਕਸਸ ਸੇਡਾਨ ਨੂੰ ਜ਼ਬਤ ਕਰ ਲਿਆ, ਸਗੋਂ ਉਸਦਾ ਡਰਾਈਵਿੰਗ ਲਾਇਸੈਂਸ ਵੀ ਇਕ ਮਹੀਨੇ ਲਈ ਮੁਅੱਤਲ ਕਰ ਦਿਤਾ ਅਤੇ ਹੁਣ ਉਸਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਵਿਚ, ਰਣਜੀਤ ਸਿੰਘ ਨੂੰ ਫੁੱਟਪਾਥ ‘ਤੇ ਕਾਰ ਚਲਾਉਂਦੇ ਹੋਏ ਦੇਖਿਆ ਗਿਆ, ਜਿਸ ਨਾਲ ਪੈਦਲ ਯਾਤਰੀਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋਇਆ। ਇਹ ਘਟਨਾ 11 ਜੂਨ 2025 ਨੂੰ ਬਰੈਂਪਟਨ ਵਿਚ ਬੋਵੇਅਰਡ ਡਰਾਈਵ ਵੈਸਟ ਅਤੇ ਗਿਲਿੰਘਮ ਡਰਾਈਵ ਨੇੜੇ ਵਾਪਰੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੀਲ ਖੇਤਰ ਦੀ ਸੇਫਰ ਰੋਡਜ਼ ਟੀਮ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
