ਪੰਜਾਬ ਵਿਧਾਨ ਸਭਾ ਸ਼ੈਸਨ ਦਾ ਸਮਾਂ 2 ਦਿਨ ਵਧਾਇਆ

0
punjab vidhan sabha session

ਚੰਡੀਗੜ੍ਹ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਧਾਨ ਸਭਾ ਦਾ ਸ਼ੈਸਨ 2 ਦਿਨ ਵਧਾ ਦਿਤਾ ਗਿਆ ਹੈ, ਹੁਣ ਸ਼ੈਸਨ 15 ਜੁਲਾਈ ਤਕ ਚਲੇਗਾ। ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਸਲਾਹਕਾਰ ਕਮੇਟੀ ਦੀ ਸਿਫਾਰਸ਼ ਸਬੰਧੀ ਰਿਪੋਰਟ ਸੰਸਦ ‘ਚ ਪੇਸ਼ ਕੀਤੀ, ਜਿਸ ਨੂੰ ਸਦਨ ਨੇ ਪਾਸ ਕਰ ਦਿਤਾ। ਜ਼ਿਕਰਯੋਗ ਹੈ ਕਿ 16ਵੀਂ ਪੰਜਾਬ ਵਿਧਾਨ ਸਭਾ ਦੇ ਨੌਵਾਂ ਸਮਾਗਮ ਜੋ ਕਿ ਪਹਿਲਾਂ 10 ਅਤੇ 11 ਜੁਲਾਈ ਤਕ ਸੱਦਿਆ ਗਿਆ ਸੀ, ਹੁਣ 2 ਦਿਨ (14 ਅਤੇ 15 ਜੁਲਾਈ) ਲਈ ਵਧਾ ਦਿਤਾ ਗਿਆ ਹੈ।

Leave a Reply

Your email address will not be published. Required fields are marked *