ਪੰਜਾਬ ਪੁਲਿਸ ਦੀ ਬੱਲੇ-ਬੱਲੇ, ਵੱਡੇ ਪੱਧਰ ਤੇ ਦਿੱਤੀਆਂ ਤਰੱਕੀਆਂ

ਪੰਜਾਬ ਪੁਲਿਸ ‘ਚ 85 ਪੁਲਿਸ ਇੰਸਪੈਕਟਰਾਂ ਦਾ ਹੋਇਆ ਪ੍ਰਮੋਸ਼ਨ, DSP ਕੀਤੇ ਗਏ ਤਾਇਨਾਤ

ਪ੍ਰਮੋਸ਼ਨ ਪ੍ਰਾਪਤ ਅਧਿਕਾਰੀਆਂ ਨੂੰ ਲੇਵਲ 18: 56100-177500 ਤਨਖਾਹ ਸਕੇਲ ਵਿੱਚ ਪ੍ਰਮੋਸ਼ਨ ਦਿੱਤੀ ਗਈ ਹੈ।ਜਿਨ੍ਹਾਂ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਚੱਲ ਰਹੀ ਹੈ ਜਾਂ ਕੇਸ ਲੰਬਿਤ ਹਨ, ਉਨ੍ਹਾਂ ਨੂੰ ਅਦਾਲਤ ਜਾਂ ਸਮਰੱਥ ਅਧਿਕਾਰੀ ਦੀ ਇਜਾਜ਼ਤ ਤੋਂ ਬਾਅਦ ਹੀ ਪ੍ਰਮੋਸ਼ਨ ਦਾ ਲਾਭ ਮਿਲੇਗਾ।
ਕੁਝ ਅਧਿਕਾਰੀਆਂ ਨੂੰ ਸੀਨੀਆਰਤਾ ਅਨੁਸਾਰ ਡੀਐਸਪੀ ਦੇ ਅਹੁਦੇ ‘ਤੇ ਨਿਯੁਕਤੀ ਲਈ ਯੋਗਤਾ” ਦੇ ਆਧਾਰ ‘ਤੇ ਪ੍ਰਮੋਸ਼ਨ ਦਿੱਤਾ ਗਿਆ ਹੈ, ਜੋ ਯੋਗ ਸਨ ਪਰ ਸੀਟ ਉਪਲਬਧ ਹੋਣ ‘ਤੇ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਸੀ।ਹੁਕਮਾਂ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਮੋਸ਼ਨ ਨੂੰ ਨਿਯਮਤ ਨਿਯੁਕਤੀਆਂ ਵਾਂਗ ਹੀ ਪ੍ਰਭਾਵੀ ਮੰਨਿਆ ਜਾਵੇਗਾ।
ਸਬੰਧਤ ਪੁਲਿਸ ਦਫ਼ਤਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਤਰੱਕੀ ਆਦੇਸ਼ਾਂ ਨੂੰ ਲਾਗੂ ਕਰਨ ਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ-


