Punjab Police: DSP ਨਾਲ 22 ਲੱਖ ਦੀ ਠੱਗੀ, ਮੁਹਾਲੀ ਦੇ ਪਿਓ-ਪੁੱਤ ਖਿਲਾਫ਼ ਮਾਮਲਾ ਦਰਜ

0
punjab-police-2025-02-d80b6596bf79b4bbb5cbd36252a2c04c-3x2 (1)

ਮੁਹਾਲੀ, 12 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :

ਡੀਐੱਸਪੀ ਅਤੁਲ ਸੋਨੀ ਨਾਲ ਸਵਾ 22 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਗੋਇੰਦਵਾਲ ਸਾਹਿਬ ਪੁਲਿਸ ਨੇ ਠੱਗੀ ਦੇ ਦੋਸ਼ ਹੇਠ ਮੁਹਾਲੀ ਨਾਲ ਸਬੰਧਤ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸਬ-ਡਿਵੀਜ਼ਨ ਗੋਇੰਦਵਾਲ ਸਾਹਿਬ ਵਿੱਚ ਤਾਇਨਾਤ ਡੀਐੱਸਪੀ ਸੋਨੀ ਦੀ ਸ਼ਿਕਾਇਤ ਦੇ ਆਧਾਰ ਉਤੇ ਇਹ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਹਨ।

ਤਕਰੀਬਨ ਡੇਢ ਸਾਲ ਪੁਰਾਣੇ ਮਾਮਲੇ ਸਬੰਧੀ ਡੀਐੱਸਪੀ ਸੋਨੀ ਨੇ 18 ਅਪਰੈਲ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਕਰਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਹਰਵਿੰਦਰ ਸਿੰਘ ਨਿਵਾਸੀ ਗੁਲਮੋਹਰ ਮੁਬਾਰਕਪੁਰ (ਡੇਰਾਬਸੀ), ਜ਼ਿਲ੍ਹਾ ਮੁਹਾਲੀ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਠੱਗੀ ਦੇ ਇਸ ਮਾਮਲੇ ’ਚ ਐੱਸਪੀ ਵੱਲੋਂ ਜਾਂਚ ਕੀਤੀ ਗਈ। ਢਾਈ ਮਹੀਨੇ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਡੀਐੱਸਪੀ ਸੋਨੀ ਨਾਲ ਇਨ੍ਹਾਂ ਮੁਲਜ਼ਮਾਂ ਨੇ 22 ਲੱਖ 25 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ।

Leave a Reply

Your email address will not be published. Required fields are marked *