Punjab Holiday- ਪੰਜਾਬ ‘ਚ ਕੱਲ੍ਹ ਸਰਕਾਰੀ ਛੁੱਟੀ ਬਾਰੇ ਤਾਜ਼ਾ ਅਪਡੇਟ…


ਪੰਜਾਬ, 30 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :
ਪੰਜਾਬ ਵਿਚ ਕੱਲ੍ਹ 31 ਜੁਲਾਈ ਵੀਰਵਾਰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ, 2025 (ਵੀਰਵਾਰ) ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਦੇ ਵਿੱਚ ਰਾਖਵੀਂ ਦੀ ਬਜਾਏ ਗਜ਼ਟਿਡ ਛੁੱਟੀ ਹੋਵੇਗੀ।
ਦੱਸ ਦਈਏ ਕਿ ਪਹਿਲਾਂ ਇਹ ਛੁੱਟੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ 06/01/2024-2ਵੀਂ.3/677 ਦੇ ਤਹਿਤ ਸਾਲ 2025 ਦੇ ਛੁੱਟੀਆਂ ਵਾਲੇ ਕਲੰਡਰ ਵਿਚ ਰਾਖਵੀਂ ਰੱਖੀ ਗਈ ਹੈ, ਪਰ ਹੁਣ ਸਰਕਾਰ ਨੇ ਪ੍ਰੈਸ ਕਾਨਫਰੰਸ ਰਾਹੀਂ 31 ਜੁਲਾਈ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

ਦੱਸ ਦਈਏ ਕਿ ਪੂਰੇ ਜੁਲਾਈ ਮਹੀਨੇ ਛੁੱਟੀਆਂ ਦੇ ਸਰਕਾਰੀ ਕਲੰਡਰ ਮੁਤਾਬਕ ਦੋ ਹੀ ਜਨਤਕ ਛੁੱਟੀਆਂ ਹਨ। ਹਾਲਾਂਕਿ ਅਗਲੇ ਮਹੀਨੇ ਭਾਵ ਅਗਸਤ ਵਿਚ 15,16 ਅਤੇ 17 ਤਰੀਕ ਨੂੰ ਇਕੱਠੀਆਂ ਤਿੰਨ ਛੁੱਟੀਆਂ ਆ ਰਹੀਆਂ ਹਨ।