ਦਵਾਈ ਬਣਾਉਣ ਵਾਲੀ ਕੰਪਨੀ ‘ਤੇ ਪੰਜਾਬ ਸਰਕਾਰ ਦਾ ਐਕਸ਼ਨ

ਕੋਰੋਨਾ ਮਾਮਲਿਆਂ ‘ਤੇ ਵੀ ਦਿੱਤੀ ਜਾਣਕਾਰੀ

ਚੰਡੀਗੜ੍ਹ, 12 ਜੂਨ (ਨਿਊਜ਼ ਟਾਊਨ ਨੈੱਟਵਰਕ) : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਮਾਰਚ ਨੂੰ ਸੰਗਰੂਰ ਵਿੱਚ ਇੱਕ ਘਟਨਾ ਵਾਪਰੀ ਜਿਸ ਵਿੱਚ ਇੱਕ ਦਵਾਈ ਕਾਰਨ ਬਹੁਤ ਸਾਰੇ ਲੋਕ ਬੀਮਾਰ ਹੋ ਗਏ। ਉਸ ਮਾਮਲੇ ਵਿੱਚ 10 ਵਿੱਚੋਂ 8 ਨਮੂਨੇ ਫੇਲ੍ਹ ਹੋ ਗਏ। ਅਸੀਂ IV ਤਰਲ ਪਦਾਰਥਾਂ ਲਈ 10 ਨਮੂਨੇ ਲਏ ਸਨ। ਜਿਨ੍ਹਾਂ ਵਿੱਚੋਂ 7 ਸੰਗਰੂਰ ਤੋਂ ਅਤੇ 3 ਅੰਮ੍ਰਿਤਸਰ ਤੋਂ ਲਏ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਵੱਡੀ ਕਾਰਵਾਈ ਕਰਦਿਆਂ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਹੈ। ਮੈਸਰਜ਼ ਕੈਬ ਟੈਬ ਬਾਇਓਟੈਕ ਸੋਲਨ ਐਚਪੀ ਕੰਪਨੀ ਦੀਆਂ ਦਵਾਈਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ 3 ਲੈਬੋਰਟਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਭੇਜੇ ਗਏ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾ ਮਾਮਲਿਆਂ ਨੂੰ ਲੈ ਕੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਹੁਣ ਤੱਕ ਪੰਜਾਬ ਵਿੰਚ 51 ਕੋਵਿਡ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 31 ਕੇਸ ਸਰਗਰਮ ਹਨ। ਇਹ ਕੋਵਿਡ ਦਾ ਓਮੀਕ੍ਰੋਨ ਦਾ ਪੁਰਾਣਾ ਵੈਰਿਅੰਟ ਹੀ ਹੈ।
