ਪੰਜਾਬ ਸਰਕਾਰ HDFC ਬੈਂਕ ਨਾਲ ਨਹੀਂ ਕਰੇਗੀ ਲੈਣ-ਦੇਣ, ਜਾਣੋ ਕਿਉਂ ਲਿਆ ਫੈਸਲਾ


ਪੰਜਾਬ, 12 ਜੂਨ, 2025: (ਨਿਊਜ਼ ਟਾਊਨ ਨੈਟਵਰਕ):
ਪੰਜਾਬ ਸਰਕਾਰ ਨੇ ਵਿੱਤ ਸਬੰਧੀ ਨੀਤੀਆਂ ਵਿੱਚ ਪਾਰਦਰਸ਼ਤਾ ਲਿਆਂਦੇ ਹੋਏ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਤੱਕ HDFC ਬੈਂਕ ਰਾਹੀਂ ਹੋ ਰਹੇ ਸਾਰੇ ਸਰਕਾਰੀ ਲੈਣ-ਦੇਣ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਸਰਕਾਰੀ ਖਾਤਿਆਂ, ਗ੍ਰਾਂਟਾਂ ਅਤੇ ਹੋਰ ਵਿੱਤੀ ਸੌਦਿਆਂ ਦੀ ਕਾਰਵਾਈ ਹੁਣ HDFC ਬੈਂਕ ਰਾਹੀਂ ਨਹੀਂ ਕੀਤੀ ਜਾਵੇਗੀ।

ਇਹ ਫੈਸਲਾ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਜਾਰੀ ਸੋਧ ਰਾਹੀਂ ਲਾਗੂ ਕੀਤਾ ਗਿਆ ਹੈ। ਸਰਕਾਰ ਨੇ ਇਸ ਪਿੱਛੇ ਦਾ ਕਾਰਨ ਦੱਸਦਿਆਂ ਕਿਹਾ ਕਿ HDFC ਬੈਂਕ ਵੱਲੋਂ ਸਰਕਾਰੀ ਨੀਤੀਆਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਇਹ ਕਦਮ ਚੁੱਕਣਾ ਪਿਆ। ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਵਿੱਤੀ ਲੈਣ-ਦੇਣ ਪੂਰੀ ਪਾਰਦਰਸ਼ਤਾ ਅਤੇ ਨਿਯਮਾਂ ਅਨੁਸਾਰ ਹੋਵੇ।