ਪੰਜਾਬ ਸਰਕਾਰ ਨੇ 12 ਵਿਭਾਗਾਂ ਤੋਂ ਵਾਪਸ ਮੰਗੇ ਕਰੋੜਾਂ ਰੁਪਏ !


ਚੰਡੀਗੜ੍ਹ, 21 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਪੰਜਾਬ ਸਰਕਾਰ ਨੇ 12 ਵਿਭਾਗਾਂ ਤੋਂ ਕਰੋੜਾਂ ਰੁਪਏ ਵਾਪਸ ਮੰਗੇ ਹਨ। ਇਨ੍ਹਾਂ ਵਿੱਚੋਂ ਬਾਗਬਾਨੀ ਵਿਭਾਗ ਅਧੀਨ ਆਉਂਦੇ ਸਿਟਰਸ ਅਸਟੇਟ ਨੇ ਇਸ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਤੋਂ 20 ਕਰੋੜ ਰੁਪਏ ਦੀ ਮੰਗ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ।
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਿਟਰਸ ਅਸਟੇਟ ਮਾਮਲੇ ਵਿੱਚ ਕੋਈ ਵੀ ਕਾਰਵਾਈ ਕਰਨ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ ਜਲਦੀ ਹੀ ਅਪਲੋਡ ਕੀਤੀ ਜਾਵੇਗੀ।