ਕੀ ! ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੋਂ ਅਸਤੀਫਾ ਲਿਆ ?


ਚੰਡੀਗੜ੍ 3 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਸੰਜੀਵ ਅਰੋੜਾ ਵੱਲੋਂ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਵਾਧਾ ਨਹੀਂ ਹੋਇਆ, ਸੂਤਰ ਦੱਸਦੇ ਹਨ ਕਿ ਉਹਨਾਂ ਦੀ ਕੈਬਨਿਟ ਦੇ 16 ਮੰਤਰੀ ਹੀ ਹਨ , ਕਿਉਂਕਿ ਸੂਤਰ ਦੱਸਦੇ ਹਨ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਮੁੱਖ ਮੰਤਰੀ ਬਣੋ ਅਸਤੀਫਾ ਲੈ ਲਿਆ ਗਿਆ ਹੈ । ਜਦ ਕਿ ਉਹਨਾਂ ਦਾ ਇਕਲੋਤਾ ਵਿਭਾਗ ਐਨਆਰਆਈ ਵੀ ਨਵੇਂ ਬਣੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਹੈ।
ਦੱਸ ਦਈਏ ਕਿ ਜਦੋਂ ਅੱਜ ਕੈਬਨਿਟ ਮੰਤਰੀ ਦਾ ਸਹੁੰ ਚੁੱਕ ਸਮਾਗਮ ਸੀ ਤਾਂ ਸਾਰੇ ਮੰਤਰੀ ਪੁੱਜੇ ਹੋਏ ਸਨ ਪਰ ਦੋ ਮੰਤਰੀ ਗੈਰ ਹਾਜ਼ਰ ਸਨ ਜਿਨਾਂ ਚ ਅਮਨ ਅਰੋੜਾ ਦੇ ਪਿਤਾ ਦੀ ਬਰਸੀ ਕਾਰਨ ਉਹ ਨਹੀਂ ਪੁੱਜੇ ਪਰ ਕੁਲਦੀਪ ਸਿੰਘ ਧਾਲੀਵਾਲ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ।