by Anu Narula on July 16, 2025 at 2:16 pm
ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੈਸਿਆਂ ਦੇ ਲਾਲਚ ਵਿਚ ਇੱਕ ਔਰਤ ਨੇ ਆਪਣੇ ਭਰਾ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਪਤਨੀ, ਸਾਲੇ ਤੇ ਦੋ ਹੋਰਨਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪਿੰਡ ਭਾਗੀਵਾਂਦਰ ਦਾ The post ਪੈਸਿਆਂ ਦੇ ਲਾਲਚ ‘ਚ ਔਰਤ ਨੇ ਕੀਤਾ ਵੱਡਾ ਕਾਰਾ, ਭਰਾ ਨਾਲ ਮਿਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ appeared first on Daily Post Punjabi.
by Anu Narula on July 16, 2025 at 1:42 pm
ਕਹਿੰਦੇ ਨੇ ਉਪਰ ਵਾਲਾ ਜਦੋਂ ਦਿੰਦਾ ਏ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਕਹਾਵਤ ਫਿਰੋਜ਼ਪੁਰ ਦੇ ਇੱਕ ਬੰਦੇ ‘ਤੇ ਬਿਲਕੁਲ ਢੁਕ ਰਹੀ ਸੀ। ਪੇਸ਼ੇ ਤੋਂ ਇੱਕ ਮਜ਼ਦੂਰ ਨੇ ਸਿਰਫ਼ 6 ਰੁਪਏ ਵਿੱਚ 1 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਜਿਵੇਂ ਹੀ ਉਸ ਨੂੰ ਇਸ ਬਾਰੇ ਪਤਾ ਲੱਗਾ ਉਸ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। The post 6 ਰੁਪਈਆਂ ਨੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਰਾਤੋ-ਰਾਤ ਚਮਕੀ ਕਿਸਮਤ, ਨਿਕਲੀ ਲਾਟਰੀ appeared first on Daily Post Punjabi.
by Anu Narula on July 16, 2025 at 1:04 pm
ਮੋਗਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੋਗਾ ਦੇ ਧਰਮਕੋਟ ਸ਼ਹਿਰ ਦੇ ਪਿੰਡ ਗੱਟੀ ਜੱਟਾ ਵਿੱਚ ਜਾਇਦਾਦ ਦੇ ਝਗੜੇ ਨੇ ਉਸ ਸਮੇਂ ਭਿਆਨਕ ਰੂਪ ਧਾਰ ਲਿਆ ਜਦੋਂ ਛੋਟੇ ਭਰਾ ਨੇ ਆਪਣੀ ਗੱਡੀ ਵੱਡੇ ਭਰਾ ਦੇ ਪਰਿਵਾਰ ਉੱਤੇ ਚੜ੍ਹਾ ਦਿੱਤੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਕਿ ਕਾਫ਼ੀ ਡਰਾਉਣੀ The post ਭਰਾ ਨੇ ਹੀ ਭਰਾ ਦੇ ਟੱਬਰ ‘ਤੇ ਚਾੜ੍ਹ ‘ਤੀ ਗੱਡੀ, ਮਚ ਗਿਆ ਚੀਕ ਚਿਹਾੜਾ, CCTV ‘ਚ ਕੈਦ ਹੋਇਆ ਵੀਡੀਓ appeared first on Daily Post Punjabi.
by Anu Narula on July 16, 2025 at 12:32 pm
ਅੰਮ੍ਰਿਤਸਰ ਪੁਲਿਸ ਨੇ ਵੱਡੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ 5 ਪਿਸਤੌਲਾਂ, 6.9 ਲੱਖ ਰੁਪਏ ਦੀ ਹਵਾਲਾ ਮਨੀ, ਇੱਕ ਡਰੋਨ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਦੌਰਾਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ The post ਅੰਮ੍ਰਿਤਸਰ ਪੁਲਿਸ ਵੱਲੋਂ ਹਵਾਲਾ ਰੈਕੇਟ ਦਾ ਪਰਦਾਫਾਸ਼, ਹਥਿਆਰ, ਹੈਰੋਇਨ ਤੇ ਲੱਖਾਂ ਰੁਪਏ ਸਣੇ 5 ਬੰਦੇ ਕਾਬੂ appeared first on Daily Post Punjabi.
by Anu Narula on July 16, 2025 at 11:40 am
ਭਾਰਤੀ ਜਨਤਾ ਪਾਰਟੀ ਨੇ ਤਰਨਤਾਰਨ ਵਿੱਚ ਹੋਣ ਵਾਲੀ ਵਿਧਾਨ ਸਭਾ ਉਪ ਚੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿੱਚ ਪਾਰਟੀ ਨੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਇੰਚਾਰਜ ਨਿਯੁਕਤ ਕੀਤਾ ਹੈ। ਜਦੋਂਕਿ ਸਾਬਕਾ ਸੀਪੀਏ ਕੇਡੀ ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ, ਚੋਣ ਦੀ ਤਰੀਕ ਦਾ The post ਤਰਨਤਾਰਨ ਜ਼ਿਮਨੀ ਚੋਣ ਦੀ ਤਿਆਰੀ! BJP ਨੇ ਸੁਰਜੀਤ ਜਿਆਣੀ ਸਣੇ 3 ਸੀਨੀਅਰ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ appeared first on Daily Post Punjabi.
by Anu Narula on July 16, 2025 at 11:07 am
ਮੁੱਖ ਮੰਤਰੀ ਭਗਵੰਤ ਮਾਨ ਪਵਿੱਤਰ ਕਾਲੀ ਵੇਈਂ ਦੀ 25ਵੀਂ ਵਰ੍ਹੇਗੰਢ ਮੌਕੇ ਕਪੂਰਥਲਾ ਪਹੁੰਚੇ ਅਤੇ ਖੁੱਲ੍ਹੇ ਦਿਲ ਨਾਲ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਅਸੰਭਵ ਮੰਨੇ ਜਾਂਦੇ ਕੰਮ ਨੂੰ ਸੰਭਵ ਬਣਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ The post CM ਮਾਨ ਬੋਲੇ, ’63 ਫੀਸਦੀ ਪਾਣੀ ਹੋ ਰਿਹਾ ਰੀਯੂਜ਼, ਵੇਈਂ ਨਦੀ ਮਗਰੋਂ ਅਗਲਾ ਟੀਚਾ ਬੁੱਢੇ ਨਾਲੇ ਦੀ ਸਫਾਈ’ appeared first on Daily Post Punjabi.
by Aarti Gupta on July 16, 2025 at 9:28 am
ਮੰਡੀ ਸੰਸਦੀ ਹਲਕੇ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਇੱਕ ਪੁਰਾਣੇ ਇੰਟਰਵਿਊ ਲਈ ਸੁਰਖੀਆਂ ਵਿੱਚ ਹੈ। ਇਸ ਇੰਟਰਵਿਊ ਵਿੱਚ, ਉਸਨੇ ਰਾਜਨੀਤੀ ਵਿੱਚ ਆਪਣੀ ਭੂਮਿਕਾ, ਮੰਤਰੀ ਅਹੁਦੇ ਤੋਂ ਉਮੀਦਾਂ ਅਤੇ ਇੱਕ ਸੰਸਦ ਮੈਂਬਰ ਵਜੋਂ ਉਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ The post ਸਾਂਸਦ ਵਜੋਂ ਕੰਮ ਕਰਨ ‘ਚ ਮੈਨੂੰ ਮਜ਼ਾ ਨਹੀਂ ਆ ਰਿਹਾ, ਮੈਂ ਸੋਚਿਆ ਸੀ ਕਿ ਮੈਂ ਮੰਤਰੀ ਬਣਾਂਗੀ : MP ਕੰਗਨਾ ਰਣੌਤ appeared first on Daily Post Punjabi.
by Aarti Gupta on July 16, 2025 at 8:56 am
ਫਾਜ਼ਿਲਕਾ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ਼ ਨਾਲ ਸੜਕ ਹਾਦਸਾ ਵਾਪਰਿਆ। ਉਨ੍ਹਾਂ ਦੀ ਕਾਰ ਫਿਰੋਜ਼ਪੁਰ ਨੇੜੇ ਪਿੰਡ ਪਿਆਰੇ ਵਾਲਾ ਨੇੜੇ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਵਿਧਾਇਕ ਅਤੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰ ਗੱਡੀ ਵਿੱਚ ਮੌਜੂਦ ਸਨ। ਇਸ ਹਾਦਸੇ ਵਿੱਚ ਗੱਡੀ ਸਵਾਰ ਸਾਰੇ ਲੋਕ ਵਾਲ-ਵਾਲ ਬਚ ਗਏ, ਹਾਲਾਂਕਿ ਕਾਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ The post ਫਾਜ਼ਿਲਕਾ ‘ਚ MLA ਗੋਲਡੀ ਕੰਬੋਜ਼ ਦੀ ਕਾਰ ਹੋਈ ਹਾਦਸਾਗ੍ਰਸਤ, ਵਿਧਾਨ ਸਭਾ ਸੈਸ਼ਨ ਤੋਂ ਪਰਤ ਰਹੇ ਸਨ ਵਾਪਸ appeared first on Daily Post Punjabi.
by Aarti Gupta on July 16, 2025 at 8:33 am
ਪੰਜਾਬ ਵਿੱਚ ਬੀਤੀ ਰਾਤ ਤੋਂ ਕਈ ਥਾਵਾਂ ‘ਤੇ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਇਹ ਮੀਂਹ ਕਈ ਲੋਕਾਂ ਲਈ ਮੁਸੀਬਤ ਵੀ ਬਣ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਦਰਾਕਾ ਤੋਂ ਸਾਹਮਣੇ ਆਇਆ ਹੈ। ਮੀਂਹ ਕਾਰਨ ਅੱਜ ਸਵੇਰੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਗਈ, ਜਿੱਥੇ ਮਕਾਨ ਮਾਲਕ ਦੇ The post ਬਰਨਾਲਾ ‘ਚ ਮੀਂਹ ਕਾਰਨ ਘਰ ਦੀ ਡਿੱਗੀ ਛੱਤ; 12 ਸਾਲਾਂ ਬੱਚੇ ਦੀ ਬਚੀ ਜਾਨ; ਪਰਿਵਾਰ ਦਾ ਲੱਖਾਂ ਦਾ ਹੋਇਆ ਨੁਕਸਾਨ appeared first on Daily Post Punjabi.
by Mini Chotani on July 16, 2025 at 8:27 am
ਗੁਰਦਾਸਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਾਪਿਆਂ ਦਾ ਮੁੰਡਾ ਲਾਪਤਾ ਹੋ ਗਿਆ ਹੈ। ਉਹ 10 ਦਿਨ ਪਹਿਲਾਂ ਘਰੋਂ ਨਿਕਲਿਆ ਸੀ ਪਰ ਅਜੇ ਤੱਕ ਨਹੀਂ ਪਰਤਿਆ ਹੈ। ਪਰਿਵਾਰ ਵਾਲੇ ਗੁਰਦਾਸਪੁਰ ਵਾਸੀਆਂ ਨੂੰ ਗੁਹਾਰ ਲਗਾ ਰਹੇ ਹਨ ਕਿ ਪੁੱਤ ਨੂੰ ਲੱਭਣ ਵਿਚ ਮਦਦ ਕੀਤੀ ਜਾਵੇ। ਮੁੰਡੇ ਦੀ ਨਾਂ ਅਨਿਕੇਤ ਹੈ ਤੇ ਉਸ ਦੀ ਉਮਰ 14 The post ਗੁਰਦਾਸਪੁਰ : ਮਾਪਿਆਂ ਦਾ ਲਾਡਲਾ ਪੁੱਤ 10 ਦਿਨਾਂ ਤੋਂ ਲਾਪਤਾ, ਲਗਾ ਰਹੇ ਮਦਦ ਦੀ ਗੁਹਾਰ appeared first on Daily Post Punjabi.
by Mini Chotani on July 16, 2025 at 8:11 am
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਪੁੱਤ ਰਾਜਨ ਅਰੋੜਾ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਰਾਜਨ ਅਰੋੜਾ ਦੀ ਗ੍ਰਿਫਤਾਰੀ ‘ਤੇ 24 ਸਤੰਬਰ ਤੱਕ ਲਈ ਰੋਕ ਲਗਾ ਦਿੱਤੀ ਹੈ। ਇਹ ਰਾਹਤ ਅਜਿਹੇ ਸਮੇਂ ਮਿਲੀ ਹੈ ਜਦੋਂ ਵਿਜੀਲੈਂਸ ਨੇ ਰਾਜਨ ਅਰੋੜਾ ਖਿਲਾਫ The post ਵਿਧਾਇਕ ਰਮਨ ਅਰੋੜਾ ਦੇ ਪੁੱਤ ਨੂੰ ਹਾਈਕੋਰਟ ਤੋਂ ਵੱਡੀ ਰਾਹਤ, 24 ਸਤੰਬਰ ਤਕ ਗ੍ਰਿਫਤਾਰੀ ‘ਤੇ ਰੋਕ appeared first on Daily Post Punjabi.
by Mini Chotani on July 16, 2025 at 7:35 am
ਨਵਾਂਸ਼ਹਿਰ ਦੇ ਬੰਗਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਬਦਮਾਸ਼ਾਂ ਦੇ ਮਨਾਂ ਵਿਚੋਂ ਪੁਲਿਸ ਤੇ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਖੁੱਲ੍ਹੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਕੁਝ ਅਣਪਛਾਤਿਆਂ ਵੱਲੋਂ ਘਰ ਦੇ ਬਾਹਰ ਖੜ੍ਹੀ ਕਾਰ ਦੀ ਭੰਨ-ਤੋੜ ਕੀਤੀ ਜਾਂਦੀ ਹੈ। ਨੌਜਵਾਨਾਂ ਦੇ ਹੱਥਾਂ ਵਿਚ The post ਨਵਾਂਸ਼ਹਿਰ : ਸ਼ਰੇਆਮ ਗੁੰਡਾਗਰਦੀ, ਘਰ ਦੇ ਬਾਹਰ ਖੜ੍ਹੀ ਗੱਡੀ ਦੀ ਮੁੰਡਿਆਂ ਨੇ ਕੀਤੀ ਭੰਨ-ਤੋੜ, ਮਾਮਲਾ ਦਰਜ appeared first on Daily Post Punjabi.
by Aarti Gupta on July 16, 2025 at 7:04 am
ਸੜਕਾਂ ਵਿੱਚ ਪਏ ਟੋਇਆ ਕਾਰਨ ਰੋਜ਼ਾਨਾ ਹੀ ਵਾਪਰ ਰਹੇ ਹਾਦਸਿਆਂ ਵਿੱਚ ਕੀਮਤੀ ਜਾਨਾ ਅਜਾਈ ਜਾ ਰਹੀਆਂ ਹਨ, ਤਾਜ਼ਾ ਮਾਮਲਾ ਫਤਿਹਗੜ੍ਹ ਸਾਹਿਬ ਦੇ ਸਰਹੰਦ-ਬਸੀ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦਾ ਅਚਾਨਕ ਟੋਏ ਵਿੱਚ ਮੋਟਰਸਾਈਕਲ ਵੱਜ ਕੇ ਸੜਕ ‘ਤੇ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਵੀ ਕੈਦ ਹੋ ਗਈ । The post ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਸੜਕ ਹਾਦਸੇ ‘ਚ ਹੋਈ ਮੌਤ appeared first on Daily Post Punjabi.
by Mini Chotani on July 16, 2025 at 7:01 am
ਦਿੱਲੀ ਤੋਂ ਵੱਡੀ ਖਬਰ ਸਾਹਮਣੇ ਰਹੀ ਹੈ। ਜਿਥੇ ਪਿਛਲੇ 24 ਘੰਟਿਆਂ ਦਰਮਿਆਨ 2 ਵਾਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅਜਿਹੇ ਵਿਚ ਪੁਲਿਸ ਅਧਿਕਾਰੀ ਡੌਗਸ ਸਕੁਐਡ ਨੂੰ ਲੈ ਕੇ ਮੌਕੇ ‘ਤੇ ਪਹੁੰਚੇ ਹਨ ਤੇ ਸਕੂਲ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਦੋ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ The post ਦਿੱਲੀ ਦੇ 2 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਤੇ ਡੌਗ ਸਕੁਐਡ ਦੀਆਂ ਟੀਮਾਂ ਮੌਕੇ ‘ਤੇ ਮੌਜੂਦ appeared first on Daily Post Punjabi.
by Aarti Gupta on July 16, 2025 at 6:52 am
ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਈ-ਮੇਲ ‘ਤੇ ਆਈ ਹੈ। ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਗੁਰੂ ਘਰ ਦੇ ਅੰਦਰ ਧਮਾਕੇ ਕੀਤੇ ਜਾਣਗੇ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ The post ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਉਡਾਉਣ ਦੀ ਧਮਕੀ, ਪੁਲਿਸ-BSF ਵੱਲੋਂ ਜਾਂਚ ਜਾਰੀ appeared first on Daily Post Punjabi.
by Mini Chotani on July 16, 2025 at 6:23 am
ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਪੇ ਬਣ ਗਏ ਹਨ। ਕਿਆਰਾ ਨੇ ਬੀਤੀ ਰਾਤ ਮੁੰਬਈ ਦੇ ਐੱਚਐੱਨ ਰਿਲਾਇੰਸ ਹਸਪਤਾਲ ਵਿਚ ਧੀ ਨੂੰ ਜਨਮ ਦਿੱਤਾ ਹੈ। ਕਿਆਰਾ ਸੋਮਵਾਰ ਨੂੰ ਹਸਪਤਾਲ ਵਿਚ ਐਡਮਿਟ ਹੋਈ ਸੀ ਜਿਥੇ ਉਨ੍ਹਾਂ ਦੀ ਨਾਰਮਲ ਡਲਿਵਰੀ ਹੋਈ ਹੈ। ਕਿਆਰਾ ਅਡਵਾਨੀ ਤੇ ਬੇਬੀ ਦੋਵੇਂ ਸਿਹਤਮੰਦ ਹਨ। ਸਿਦਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੇ ਪੋਸਟ ਸਾਂਝੀ ਕਰਕੇ The post ਕਿਆਰਾ-ਸਿਧਾਰਥ ਦੇ ਘਰ ਆਈ ਨੰਨ੍ਹੀ ਪਰੀ, ਪੋਸਟ ਸਾਂਝੀ ਕਰ ਲਿਖਿਆ-‘ਸਾਡੀ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਹੈ’ appeared first on Daily Post Punjabi.
by Aarti Gupta on July 16, 2025 at 6:06 am
ਕਰਨਲ ਬਾਠ ਕੁੱਟਮਾਰ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕਰਨਲ ਦੇ ਪਰਿਵਾਰ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ ਅੱਜ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਵੱਲੋਂ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੀਤੀ 2 ਅਪ੍ਰੈਲ ਨੂੰ ਹਾਈ ਕੋਰਟ The post ਕਰਨਲ ਬਾਠ ਕੁੱਟਮਾਰ ਮਾਮਲਾ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ CBI ਨੂੰ ਸੌਂਪੀ ਮਾਮਲੇ ਦੀ ਜਾਂਚ appeared first on Daily Post Punjabi.
by Aarti Gupta on July 16, 2025 at 5:50 am
ਵਿਜੀਲੈਂਸ ਟੀਮ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ‘ਤੇ ਦੁਬਾਰਾ ਜਾਂਚ ਲਈ ਪਹੁੰਚੇਗੀ। ਸੂਤਰਾਂ ਅਨੁਸਾਰ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦੀ ਮੌਜੂਦਗੀ ਵਿਚ ਹੀ ਵਿਜੀਲੈਂਸ ਦੀ ਟੀਮ ਮਜੀਠੀਆ ਦੇ ਘਰ ਦੇ ਅੰਦਰ ਦਾਖਲ ਹੋਵੇਗੀ। ਉਨ੍ਹਾਂ ਦੀ ਮੌਜੂਦਗੀ ਵਿੱਚ ਹੀ ਜਾਇਦਾਦ ਦੀ ਮਾਪ-ਦੰਡ ਅਤੇ ਸਬੰਧਤ ਪ੍ਰਕਿਰਿਆ ਸ਼ੁਰੂ ਕੀਤੀ The post ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ‘ਤੇ ਵਿਜੀਲੈਂਸ ਮੁੜ ਕਰੇਗੀ ਰੇਡ, ਵਕੀਲ ਰਹਿਣਗੇ ਮੌਜੂਦ; ਸੁਰੱਖਿਆ ਸਖ਼ਤ appeared first on Daily Post Punjabi.
by Mini Chotani on July 16, 2025 at 5:40 am
ਪੰਜਾਬ ਵਿਚ ਅੱਜ 6 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਦੂਜੇ ਪਾਸੇ ਬਾਕੀ ਜ਼ਿਲ੍ਹਿਆਂ ਵਿਚ ਹਲਕੀ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ, ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਵਿਚ ਭਾਰੀ ਮੀਂਹ ਦੀ ਚੇਤਾਵਨੀ The post ਪੰਜਾਬ ‘ਚ ਅੱਜ 6 ਜਿਲ੍ਹਿਆਂ ਲਈ ਯੈਲੋ ਅਲਰਟ, ਮੀਂਹ ਪੈਣ ਦੀ ਸੰਭਾਵਨਾ, 21 ਜੁਲਾਈ ਤੱਕ ਮੌਸਮ ਰਹੇਗਾ ਖਰਾਬ appeared first on Daily Post Punjabi.
by Mini Chotani on July 16, 2025 at 4:24 am
ਦਿੱਲੀ ਤੋਂ ਆਉਣ ਵਾਲੀ ਇੰਡੀਗੋ ਦੀ ਫਲਾਈਟ 6ਈ2482 ਪਟਨਾ ਏਅਰਪੋਰਟ ‘ਤੇ ਲੈਂਡ ਕਰਨ ਦੇ ਬਾਅਦ ਦੁਬਾਰਾ ਉਡ ਗਈ। 3-4 ਚੱਕਰ ਲਗਾਉਣ ਦੇ ਬਾਅਦ ਦੁਬਾਰਾ ਲੈਂਡ ਕੀਤਾ। ਇਸ ਦੌਰਾਨ ਦਿੱਲੀ ਤੋਂ ਪਟਨਾ ਆ ਰਹੇ ਲਗਭਗ 173 ਯਾਤਰੀਆਂ ਦੇ ਸਾਹ 5 ਮਿੰਟਾਂ ਤੱਕ ਅਟਕੇ ਰਹੇ। ਦੁਬਾਰਾ ਲੈਂਡਿੰਗ ਦੇ ਬਾਅਦ ਯਾਤਰੀਆਂ ਨੇ ਰਾਹਤ ਮਹਿਸੂਸ ਕੀਤੀ। ਸੂਤਰਾਂ ਮੁਤਾਬਕ ਬੀਤੀ The post ਦਿੱਲੀ ਤੋਂ ਪਟਨਾ ਆ ਰਿਹਾ ਓਵਰ ਸ਼ੂਟ ਹੋਇਆ ਇੰਡੀਗੋ ਦਾ ਜਹਾਜ਼, 173 ਯਾਤਰੀਆਂ ਦੇ ਸੁੱਕੇ ਸਾਹ appeared first on Daily Post Punjabi.