ਲੈਂਡ ਪੂਲਿੰਗ ਨੀਤੀ ਵਿਰੁਧ ਕਿਸਾਨਾਂ-ਮਜ਼ਦੂਰਾਂ ਨੇ ਕੱਢਿਆ ਮੋਟਰਸਾਇਕਲ ਰੋਸ ਮਾਰਚ

0
WhatsApp Image 2025-08-11 at 4.50.18 PM (1)

ਮਲਾ ਵਾਲਾ, 11 ਅਗੱਸਤ (ਹਰਪਾਲ ਸਿੰਘ ਖਾਲਸਾ/ ਇੰਦਰਜੀਤ ਸਿੰਘ ਸੰਧੂ) (ਨਿਊਜ਼ ਟਾਊਨ ਨੈੱਟਵਰਕ) :

ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਮੱਲਾਂ ਵਾਲੇ ਦੇ ਕਿਸਾਨਾਂ-ਮਜ਼ਦੂਰਾਂ ਨੇ ਕਸਬਾ ਮੱਲਾਂ ਵਾਲਾ ਵਿਚ ਮੋਟਰਸਾਇਕਲ ਮਾਰਚ ਕਰਦੇ ਹੋਏ ਜਥਾ ਫਿਰੋਜ਼ਪੁਰ ਵੱਲ ਜੋਨ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਤੇ ਗੁਰਮੁੱਖ ਸਿੰਘ ਕਾਮਲ ਵਾਲਾ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਸਾਂਝੀ ਕਰਦਿਆਂ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਪੋਲਿਸੀ ਦੇ ਵਿਰੁਧ ਰੋਸ ਵਿਚ ਪੂਰੇ ਪੰਜਾਬ ਵਿਚ ਮੋਟਰਸਾਇਕਲ ਮਾਰਚ ਜਥੇਬੰਦੀਆਂ ਵਲੋਂ ਕੱਢਿਆ ਜਾ ਰਿਹਾ ਹੈ। ਉਥੇ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਲਾਂ ਵਾਲੇ ਦੇ ਕਿਸਾਨਾਂ ਵਲੋਂ ਕਸਬਾ ਮੱਲਾਂ ਵਾਲੇ ਵਿਚ ਮਾਰਚ ਕਰਨ ਤੋਂ ਬਾਅਦ ਆਰਿਫ਼ ਕੇ ਵਾਹਕਾਂ ਮੋੜ ਤੋਂ ਹੋਰ ਵੱਡੇ ਜਥੇ ਨਾਲ ਲੈ ਕੇ ਫਿਰੋਜ਼ਪੁਰ ਵਿਖੇ ਪਹੁੰਚੇਗਾ।

ਅੱਜ ਦੇ ਰੋਸ ਮਾਰਚ ਮੌਕੇ ਭਗਵੰਤ ਮਾਨ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਲੈਂਡ ਪੂਲਿੰਗ ਪੋਲਿਸੀ ਮੁੱਢੋ ਰੱਦ ਕੀਤੀ ਜਾਵੇ, ਕਿਉਂਕਿ ਇਹ ਪੋਲਿਸੀ ਨਾਲ ਕਿਸਾਨਾਂ ਦਾ ਉਜਾੜਾਂ ਹੋਵੇਗਾ, ਬਿਜਲੀ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ, ਹੜ ਪੀੜਤ ਲੋਕਾਂ ਦੀ ਭਗਵੰਤ ਮਾਨ ਸਰਕਾਰ ਸਾਰ ਲਵੇ ਤੇ ਬਰਬਾਦ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਇਸ ਮੌਕੇ ਸੁਖਦੇਵ ਸਿੰਘ ਆਸਫ ਵਾਲਾ, ਹਰਦੀਪ ਸਿੰਘ ਆਸਫ ਵਾਲਾ, ਟਹਿਲ ਸਿੰਘ ਕਾਮਲ ਵਾਲਾ, ਜੋਗਾ ਸਿੰਘ ਵੱਟੂ ਭੱਟੀ, ਜ਼ਿਲ੍ਹਾ ਖਜਾਨਚੀ ਰਣਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *