ਨਗਰ ਕੌਂਸਲ ਅਧਿਕਾਰੀਆਂ ਖਿਲਾਫ਼ SDM ਦਫ਼ਤਰ ਸਾਹਮਣੇ ਲਗਾਈਆ ਧਰਨਾ

0
IMG-20250806-WA0052

ਵੱਖ-ਵੱਖ ਸਮਾਜਸੇਵੀ, ਕਿਸਾਨ ਅਤੇ ਹੋਰਨਾਂ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਖਰੜ, 6 ਅਗੱਸਤ (ਸੁਮਿਤ ਭਾਖੜੀ) : ਅੱਜ ਖਰੜ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੀਆਂ ਜਥਬੰਦੀਆਂ, ਸਮਾਜਸੇਵੀ ਅਤੇ ਪਿੰਡ ਅਤੇ ਸ਼ਹਿਰ ਵਾਸੀਆਂ ਨੇ ਸ਼ਹਿਰ ਦੀ ਖਸਤਾ ਹਾਲਤ ਅਤੇ ਨਗਰ ਕੌਂਸਲ ਅਧਿਕਾਰਿਆਂ ਵਲੋ ਆਪਣੀ ਸੇਵਾਵਾਂ ਸਹੀ ਢੰਗ ਨਾਲ਼ ਨਾ ਨਿਭਾਉਣ ਕਰਕੇ ਐਸ.ਡੀ.ਐਮ ਦਫਤਰ ਸਾਹਮਣੇ ਧਰਨਾ ਲਗਾਈਆਂ। ਖਰੜ ਸ਼ਹਿਰ ਦੇ ਹਰ ਇੱਕ ਹਿੱਸੇ ਦੀਆ ਸੜਕਾ ਸੀਵਰੇਜ ਅਤੇ ਨਗਰ ਕੌਂਸਲ ਵਲੋਂ ਪੁੱਟਿਆ ਹੋਇਆ ਹਨ ਜਿਸ ਕਰਕੇ ਬਰਸਾਤ ਦੇ ਦਿਨਾਂ ਚ ਆਏ ਦਿਨ ਹੀ ਕਈ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ।ਇਸ ਮੌਕੇ ਤੇ ਮੌਜੂਦ ਸਮਾਜਸੇਵੀ ਅਤੇ ਸ਼੍ਰੋਮਣੀ ਅਕਾਲੀ ਤੋ ਆਗੂ ਹਰਜੀਤ ਸਿੰਘ ਪੰਨੂ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 11 ਜੁਲਾਈ ਨੂੰ ਖਰੜ ਲਾਂਡਰਾਂ ਰੋਡ ਤੇ ਸ਼ਿਵਾਲਿਕ ਸਿਟੀ ਦੇ ਗੇਟ ਨੰ 1 ਦੇ ਸਾਹਮਣੇ ਧਰਨਾ ਲਗਾ 2 ਘੰਟੇ ਸੜਕ ਨੂੰ ਪੂਰਨ ਤੌਰ ਤੇ ਜਾਮ ਲਗਾ ਬੰਦ ਕਰ ਦਿੱਤਾ ਗਿਆ ਸੀ ਜਿਸ ਉਪਰੰਤ ਮੌਕੇ ਤੇ ਪਹੁੰਚੇ ਕਾਰਜ ਸਾਧਕ ਅਫਸਰ ਗੁਰ ਬਖਸ਼ੀਸ਼ ਸਿੰਘ ਸੰਧੂ ਨੇ ਮੌਕੇ ਤੇ ਮੌਜੂਦ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ 18 ਜੁਲਾਈ ਤੱਕ ਟੈਂਡਰ ਖੋਲ ਦਿੱਤੇ ਜਾਣਗੇ ਅਤੇ ਇਸ ਮਗਰੋਂ ਸਾਰੇ ਸ਼ਹਿਰ ਦਾ ਸੁਧਾਰ ਬਹੁਤ ਹੀ ਜਲਦ ਕਰ ਦਿੱਤਾ ਜਾਵੇਗਾ। ਪਰ ਬਾਵਜੂਦ ਇਸਦੇ ਅੱਜ ਤੱਕ ਸਾਰੇ ਸ਼ਹਿਰ ਦਾ ਹਾਲ ਅੱਗੇ ਤੋਂ ਵੀ ਮਾੜਾ ਹੁੰਦਾ ਜਾ ਰਿਹਾ ਹੈ। ਮੌਕੇ ਤੇ ਮੌਜੂਦ ਵਿਕਾਸ ਕਪੂਰ ਨੇ ਕਿਹਾ ਕਿ ਛੱਜੂ ਮਾਜਰਾ ਦੇ ਆਲੇ ਦੁਆਲੇ ਪਿਛਲੇ 3 ਸਾਲਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਉੱਤੇ ਆ ਰਿਹਾ ਹੈ ਜਿਸ ਕਾਰਨ ਆਏ ਦਿਨ ਹੀ ਲੋਕਾਂ ਨੂੰ ਕਿਸੇ ਨਾ ਕਿਸੇ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੀ ਤਰ੍ਹਾਂ ਛੱਜੂਮਾਜਰਾ ਪਿੰਡ ਤੋਂ ਮੇਜਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਪੂਰੇ ਪਿੰਡ ਵਾਲਿਆਂ ਦੇ ਨਾਲ ਨਗਰ ਕੌਂਸਲ ਖਰੜ ਦੇ ਚੱਕਰ ਮਾਰ ਮਾਰ ਥੱਕ ਚੁੱਕੇ ਹਨ ਅਤੇ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਨਹੀਂ ਸੁਣਦਾ। ਪਿੰਡ ਦੇ ਆਲੇ ਦੁਆਲੇ ਸੜਕਾਂ ਦਾ ਬੁਰਾ ਹਾਲ ਹੈ ਅਤੇ ਆਣ ਜਾਣ ਲਈ ਦੇਰ ਸਵੇਰ ਲੋਕਾਂ ਨੂੰ ਮੁਸੀਬਤਾਂ ਝੇਲਣੀਆਂ ਪੈ ਰਹੀਆਂ ਹਨ। ਇਸ ਮੌਕੇ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਆਗੂ ਅਤੇ ਸ਼ਹਿਰ ਵਾਸੀਆਂ ਨੇ ਜੰਮ ਕੇ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਅਤੇ ਰੋਸ ਮੁਜਾਰਾ ਕਰਦਿਆਂ ਆਪਣਾ ਗੁੱਸਾ ਦਿਖਾਇਆ।

————–

ਐਸ.ਡੀ.ਐਮ ਦੀ ਗੱਡੀ ਨੂੰ ਲੋਕਾਂ ਨੇ ਪਾਈਆ ਘੇਰਾ

ਇਸ ਮੌਕੇ ਐਸ.ਡੀ.ਐਮ ਦਿਵਿਆ.ਪੀ ਆਈ.ਏ.ਐਸ ਆਪਣੇ ਦਫਤਰ ਤੋਂ ਸਰਕਾਰੀ ਗੱਡੀ ਵਿੱਚ ਬੈਠ ਕੇ ਕਿਤੇ ਜਾਣ ਲੱਗੇ ਤਾਂ ਧਰਨੇ ਤੇ ਬੈਠੇ ਲੋਕਾਂ ਨੇ ਐਸ.ਡੀ.ਐਮ ਦੀ ਗੱਡੀ ਦਾ ਘਿਰਾਓ ਕਰ ਲਿਆ। ਇਸ ਮੌਕੇ ਭਾਰੀ ਪੁਲਿਸ ਬਲ ਵੀ ਮੌਜੂਦ ਸੀ ਜਿਸ ਵੱਲੋਂ ਮੌਕਾ ਸੰਭਾਲਿਆ ਗਿਆ ਅਤੇ ਥਾਣਾ ਸਿਟੀ ਦੇ ਮੁਖੀ ਸੁਨੀਲ ਸ਼ਰਮਾ ਨੇ ਧਰਨੇ ਤੇ ਬੈਠੇ ਲੋਕਾਂ ਨੂੰ ਸਮਝਾ ਐਸ.ਡ.ਐਮ ਖਰੜ ਨਾਲ ਗੱਲਬਾਤ ਕਰਵਾਈ। ਇਸ ਮਗਰੋਂ ਐਸ.ਡੀ.ਐਮ ਨੇ ਭਰੋਸਾ ਦਿੰਦਿਆਂ ਇੱਕ ਲਿਖਤੀ ਹੁਕਮ ਦਿੰਦਿਆਂ ਨਗਰ ਕੌਂਸਲ ਅਧਿਕਾਰੀਆਂ ਅਤੇ ਹੋਰਨਾ ਸੰਬੰਧਤ ਮਹਿਕਮਿਆਂ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਦੇ ਵਿਕਾਸ ਕਾਰਜ ਜੋ ਰੁਕੇ ਹੋਏ ਹਨ ਉਹ ਕੱਲ ਤੋਂ ਹੀ ਸ਼ੁਰੂ ਕਰ ਦਿੱਤੇ ਜਾਣ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਦਾ ਹੈ ਤਾਂ ਉਸ ਨੂੰ ਫੌਰੀ ਤੌਰ ਤੇ ਮੁਅਤਲ ਕਰ ਦਿੱਤਾ ਜਾਵੇਗਾ। ਜਿਸ ਮਗਰੋਂ ਧਰਨਾ ਖਤਮ ਕਰ ਦਿੱਤਾ ਗਿਆ ਅਤੇ ਮਾਹੌਲ ਸ਼ਾਂਤ ਪੂਰਨ ਬਣ ਗਿਆ।

Leave a Reply

Your email address will not be published. Required fields are marked *