ਸ਼ਿਵਾਲਿਕ ਸਿਟੀ ਖਰੜ ਦੀਆਂ ਸੜਕਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

0
Khr 03 B

ਖਰੜ, 3 ਅਗੱਸਤ (ਅਵਤਾਰ ਸਿੰਘ) :  ਸ਼ਿਵਾਲਿਕ ਸਿਟੀ ਖਰੜ ਵਿਖੇ ਇਲਾਕੇ ਦੀਆਂ ਬਦਹਾਲ ਸੜਕਾਂ ਅਤੇ ਹੋਰ ਸਮੱਸਿਆ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਵਿਚ ਸਮਰੱਥਕਾਂ ਅਤੇ ਕਲੋਨੀ ਨਿਵਾਸੀਆਂ ਵਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਿਵਾਲਿਕ ਸਿਟੀ ਦੀਆਂ ਅੰਦਰੂਨੀ ਸੜਕਾਂ ਅਤੇ ਖਾਸ ਕਰਕੇ ਮੁੱਖ ਸੜਕ ’ਤੇ ਇੰਨੇ ਵੱਡੇ ਟੋਏ ਬਣ ਚੁੱਕੇ ਹਨ, ਕਿ ਉਨ੍ਹਾਂ ਵਿੱਚ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ। ਇਹ ਹਾਲਾਤ ਇਲਾਕੇ ਨੂੰ ਛੱਪੜ ਵਿਚ ਤਬਦੀਲ ਕਰ ਰਹੇ ਹਨ, ਜਿਸ ਕਾਰਨ ਆਮ ਆਵਾਜਾਈ ਬੇਹੱਦ ਪ੍ਰੇਸ਼ਾਨ ਹੈ ਅਤੇ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਵੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕਾ ਨਗਰ ਕੌਸਲ ਖਰੜ ਦੀ ਹੱਦ ਵਿੱਚ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਹੋਇਆ ਹੈ। ਉਨ੍ਹਾਂ ਮੌਜੂਦਾ ਸਰਕਾਰ, ਵਿਧਾਇਕਾ ਅਤੇ ਮਿਊਂਸਪਲ ਕਮੇਟੀ ’ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ ਜਦ ਨਗਰ ਕੌਸਲ  ਕੋਲ ਕਰੋੜਾਂ ਰੁਪਏ ਦੇ ਫੰਡ ਮੌਜੂਦ ਹਨ ਤਾਂ ਫਿਰ ਇਸ ਇਲਾਕੇ ਦੀ ਇਹ ਹਾਲਤ ਕਿਉਂ ਹੈ?ਇਸ ਮੌਕੇ ਉਨ੍ਹਾਂ ਹਲਕਾ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਖਤਮ ਹੋ ਗਈ ਹੋਵੇ ਤਾਂ  ਵਿਕਾਸ ਤੇ ਲੋਕ ਸਹੂਲਤਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਅਤੇ ਨਗਰ ਕੌਸਲ ਖਰੜ ਵਲੋਂ ਇਸ ਸਮੱਸਿਆ ਦਾ ਕੋਈ  ਜਲਦੀ ਨਾਲ ਕੀਤਾ ਗਿਆ ਤਾਂ ਸਰਕਾਰ ਅਤੇ ਕੌਸਲ ਦੇ ਖਿਲਾਫ ਕਾਂਗਰਸ ਪਾਰਟੀ ਵਲੋਂ ਵੱਡਾ  ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਸਥਾਨਕ ਵਾਸੀਆਂ ਨੇ  ਆਪਣੀਆਂ ਸਮੱਸਿਆਵਾਂ ਉਨ੍ਹਾਂ ਸਾਹਮਣੇ ਰੱਖਦਿਆਂ ਤੁਰੰਤ ਹੱਲ ਦੀ ਮੰਗ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਿੰਦਰਜੀਤ ਸਿੰਘ ਗਿੱਲ ਬਡਾਲਾ, ਰਾਜ ਕੁਮਾਰ ਖੂਨੀਮਾਜਰਾ, ਭੁਪਿੰਦਰ ਸਿੰਘ, ਨਵਨੀਤ ਸਿੰਘ, ਨਰਿੰਦਰ ਤਲਵਾਰ, ਰਘਬੀਰ ਸਿੰਘ ਬੰਗੜ, ਪਿਯੂਸ਼ ਵਿੱਜ, ਰਾਜਦੀਪ ਸਿੰਘ, ਜਗਦੀਸ਼ ਸ਼ਰਮਾ, ਵਿਜੇ ਕੁਮਾਰ, ਪਰਮਿੰਦਰ ਗਰੇਵਾਲ, ਹਰਨੇਕ ਸਿੰਘ ਭੱਟੀ, ਪਰਵਿੰਦਰ ਸਿੰਘ ਸੈਣੀ ਅਤੇ ਬਲਬੀਰ ਸਿੰਘ ਤੋਂ ਇਲਾਵਾ ਸ਼ਿਵਾਲਿਕ ਸਿਟੀ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

Leave a Reply

Your email address will not be published. Required fields are marked *