ਦਿਵਾਲੀ ਤੋਂ ਅਗਲੇ ਦਿਨ ਨਕਲੀ ਮੀਂਹ ਪਵਾਉਣ ਦੀ ਤਿਆਰੀ


(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 16 ਅਕਤੂਬਰ : ਦਿੱਲੀ ਵਿਚ ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਪੰਜ ਖੇਤਰਾਂ ਆਨੰਦ ਵਿਹਾਰ, ਉੱਤਰੀ ਕੈਂਪਸ, ਮਥੁਰਾ ਰੋਡ, ਦਵਾਰਕਾ ਅਤੇ ਵਜ਼ੀਰਪੁਰ ਵਿਚ ਪ੍ਰਦੂਸ਼ਣ ਦਾ ਪੱਧਰ 300 ਨੂੰ ਪਾਰ ਕਰ ਗਿਆ। ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਬਾਰੇ, ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਕਲਾਉਡ ਸੀਡਿੰਗ, ਜਾਂ ਨਕਲੀ ਮੀਂਹ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਿਰਸਾ ਨੇ ਕਿਹਾ ਕਿ ਦੀਵਾਲੀ ਤੋਂ ਇਕ ਦਿਨ ਬਾਅਦ ਚੁਣੇ ਹੋਏ ਖੇਤਰਾਂ ਵਿਚ ਨਕਲੀ ਮੀਂਹ ਪਾਇਆ ਜਾ ਸਕਦਾ ਹੈ। ਮੌਸਮ ਵਿਭਾਗ ਅਗਲੇ 2-3 ਦਿਨਾਂ ਵਿੱਚ ਹਰੀ ਝੰਡੀ ਦੇ ਦੇਵੇਗਾ, ਤਾਂ ਬਲਾਸਟਿੰਗ/ ਸਪਰੇਅ ਕਰਨ ਤੋਂ ਬਾਅਦ ਕਲਾਉਡ ਸੀਡਿੰਗ ਦਾ ਨਮੂਨਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਬੱਦਲਾਂ ਛਾਉਣ ਦੀ ਉਡੀਕ ਕਰ ਰਹੇ ਹਾਂ। ਸਿਰਸਾ ਨੇ ਕਿਹਾ ਕਿ ਅਸੀਂ 3 ਘੰਟਿਆਂ ਦੇ ਅੰਦਰ ਇਕ ਜਹਾਜ਼ ਭੇਜ ਕੇ ਕੰਮ ਸ਼ੁਰੂ ਕਰ ਸਕਦੇ ਹਨ। ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਦੋ ਪਾਇਲਟਾਂ ਨੂੰ ਇਸ ਲਈ ਪਹਿਲਾਂ ਹੀ ਚਾਰ ਦਿਨਾਂ ਦੀ ਸਿਖਲਾਈ ਮਿਲ ਚੁੱਕੀ ਹੈ।