ਨਸ਼ੇ ਅਤੇ ਬੇਅਦਬੀ ਦੇ ਮਾਮਲੇ ’ਚ ਪ੍ਰਤਾਪ ਬਾਜਵਾ ਨੇ ਘੇਰੀ ਮਾਨ ਸਰਕਾਰ


ਮੋਗਾ, 1 ਜੁਲਾਈ (ਅਮਜਦ ਖ਼ਾਨ) : ਪੰਜਾਬ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੋਗਾ ਵਿਖੇ ਕਾਂਗਰਸੀ ਹਲਕਾ ਇੰਚਾਰਜ਼ ਮੈਡਮ ਮਾਲਵਿਕਾ ਸੂਦ ਦੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਦੱਸਣ ਕੇ ਪੰਜਾਬ ਵਿਚ ਮਾਇੀਨਿੰਗ ਵਗੈਰਾਂ ਤੋਂ ਆਇਆ ਰੈਵੀਨਿਊ ਦਾ ਪੈਸਾ ਕਿੱਥੇ ਗਿਆ? ਉਹ ਤਾਂ ਆਖਦੇ ਸੀ ਕਿ ਪੰਜਾਬ ਸਿਰ ਕਰਜ਼ਾ ਨਹੀਂ ਚੜਨ ਦੇਵਾਂਗੇ। ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾ ਅਖ਼ੀਰਲੇ ਬੇਸ ’ਚ ਆਏ ਸੀ ਤਾਂ ਇੰਡੀਅਨ ਰੈਵੀਨਿਊ ਸਰਵਿਸ ਅਫ਼ਸਰ ਕੇਜਰੀਵਾਲ ਨੇ ਕਿਹਾ ਸੀ ਕਿ ਸੂਬੇ ’ਤੇ 20 ਪ੍ਰਤੀਸ਼ਤ ਇਸੇ ਬਜਟ ਵਿਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ, ਕਮਿਸ਼ਨ ਬੰਦ ਕਰਕੇ, ਪੰਜਾਬ ਨੂੰ ਹਰ ਸਾਲ 34 ਹਜ਼ਾਰ ਕਰੋੜ ਰੁਪਏ ਦੇਵਾਂਗਾ। ਤਿੰਨ ਦਰਿਆਵਾਂ ’ਚੋਂ ਜੋ ਮਾਈਨਿੰਗ ਹੁੰਦੀ ਹੈ ਵਿਚੋਂ 20 ਹਜ਼ਾਰ ਕਰੋੜ ਰੁਪਏ ਸਲਾਨਾ ਦਿਆਂ ਕਰੂੰਗਾ। 34 ਹਾਜ਼ਰ ਕਰੋੜ ਤੇ 20 ਹਜ਼ਾਰ ਕਰੋੜ ਰੁਪਇਆ ਟੋਟਲ 54 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਬਜਟ ਨੂੰ ਦੇਵਾਂਗਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਮੈਂ ਪੰਜਾਬ ਲਈ ਹੋਰ ਕਰਜ਼ਾ ਨਹੀਂ ਲਵਾਂਗਾ ਬਲਕਿ ਇਸ ਵਿਚੋਂ ਪੰਜਾਬ ਸਿਰ ਚੜਿਆ ਕਰਜ਼ਾ ਅੱਧਾ ਕਰ ਦੇਵਾਂਗਾ। ਸ. ਬਾਜਵਾ ਨੇ ਕਿਹਾ ਕਿ ਪਰ ਇਸ ਸਰਕਾਰ ਨੇ ਪੰਜਾਬ ਨੂੰ ਇਕ ਰੁਪਇਆ ਨਹੀਂ ਦਿੱਤਾ। ਅੱਜ ਦੇ ਦਿਨ ਪੰਜਾਬ ਵਿਚ 4 ਲੱਖ 22 ਹਜ਼ਾਰ ਕਰੋੜ ਹੋ ਚੁੱਕਾ ਹੈ ਅਤੇ ਜਦੋਂ ਤੱਕ ਇਨਾਂ ਗਲੋਂ ਲੱਥਣਾ ਹੈ ਤਾਂ 5 ਲੱਖ ਹਜ਼ਾਰ ਕਰੌੜ ਦੇ ਕਰੀਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਹੋਰ ਵੱਡਾ ਘੁਟਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਕਰਨ ਜਾ ਰਹੀ ਹੈ ਉਹ ਇਹ ਕਿ 40 ਹਜ਼ਾਰ ਏਕੜ ਪੈਲੀ ਇਹਨਾਂ ਨੇ ਪੰਜਾਬ ਭਰ ’ਚੋ ਜਗਾ ਲੈਣੀ ਹੈ, ਜਿਸ ਵਿਚ ਇਹ ਵੱਡਾ ਘੁਟਾਲਾ ਕਰਕੇ ਭੱਜਣਗੇ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਦੇ ਖਿਲਾਫ਼ ਅਸੀਂ ਇਕ ਵੱਡੀ ਮੁਵਮੈਂਟ ਛੇੜਾਂਗੇ। ਪਹਿਲਾ ਪ੍ਰੈਸ ਕਾਨਫ਼ਰੰਸ ਕਰਾਂਗੇ ਅਤੇ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦਿਤਾ ਜਾਵੇਗਾ। ਮੰਤਰੀ ਵਿਜੇ ਸਿੰਗਲਾ ਬਾਰੇ ਉਨ੍ਹਾਂ ਕਿਹਾ ਕਿ ਜਿਹਨਾਂ ਖਿਲਾਫ਼ ਇਹ ਆਪ ਪਰੁਫ਼ ਦੇ ਰਹੇ ਸਨ ਪਰ ਹੁਣ ਉਸ ਨੂੰ ਕਲੀਨ ਚਿੱਟ ਦੇ ਰਹੇ ਹਨ। ਇਸ ਮੋਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਤੇ ਮੁੱਖ ਮੰਤਰੀ ਲੋਕਾਂ ਦੇ ਅੱਖਾਂ ਦੇ ਘੱਟਾਂ ਪਾ ਰਹੇ ਨੇ, ਇਹਨਾਂ ਨੇ ਸਿਰਫ਼ 4 ਮਹੀਨੀਆਂ ਦਾ ਸਮਾਂ ਮੰਗਿਆਂ ਸੀ ਨਸ਼ਾ ਖ਼ਤਮ ਕਰਨ ਲਈ ਪਰ ਹਕੀਕਤ ਸਭ ਦੇ ਸਾਹਮਣੇ ਹੈ। ਇਸ ਮੌਕੇ ਹਲਕਾ ਇੰਚਾਰਜ ਮੈਡਮ ਮਾਲਵਿਕਾ ਸੂਦ ਨੇ ਆਪਣੇ ਸਾਥੀਆਂ ਸਮੇਤ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖ਼ਾ, ਕਮਲ ਧਾਲੀਵਾਲ ਅਮਰਗੜ੍ਹ, ਪਪਰਮਜੀਤ ਸਿੰਘ ਕੁਵਾਤੀ, ਭੁਪਿੰਪਰ ਸਿੰਘ ਸਾਹੋਕੇ, ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ,ਜਗਸੀਰ ਸਿੰਘ ਕਾਲੇਕੇ, ਇੰਦਰਜੀਤ ਸਿੰਘ ਬੀੜ ਚੜਿਕ, ਗੁਰਬੀਰ ਸਿੰਘ ਗੋਗਾ, ਉਪਿੰਦਰ ਸਿੰਘ, ਗੁਰਚਰਨ ਸਿੰਘ ਬਰਾੜ, ਰਹੀ ਸਿੰਘ ਖ਼ਾਈ, ਸਵਰਣ ਸਿੰਘ ਆਦੀਵਾਲ, ਜਸਪਾਲ ਸਿੰਘ, ਇਕਬਾਲ ਸਿੰਘ ਸੰਘਾ, ਮਿੱਕੀ ਹੁੰਦਲ, ਮੋਹਿਤ ਸੂਦ, ਕਿੰਦਰ ਡਗਰੂ, ਸੁਖਜਿੰਦਰ ਸਿੰਘ, ਕੁਲਜਿੰਦਰ ਸਿੰਘ, ਲਖ਼ਬੀਰ ਸਿੰਘ ਲੱਖਾ, ਵਿਜੇ ਖੁਰਾਣਾ, ਪੱਪੂ ਦੁਨੇਕੇ, ਜਤਿੰਦਰ ਜੋਨੀ, ਕ੍ਰਿਸ਼ਣ ਸੈਣੀ, ਜਗਤਾਰ ਸਿੰਘ ਬਰਾੜ, ਵਿਕਰਮ ਸੱਚਰ, ਗੋਤਮ ਸੱਚਰ, ਬੱਬੂ ਸੰਧੂ, ਸੋਹਣਾ ਖ਼ੇਲਾ ਜਲਾਲਾਬਾਦ, ਅਵਤਾਰ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।
