ਮੁਫ਼ਤ ਰਾਸ਼ਨ ਯੋਜਨਾ ਨੂੰ ਲੈ ਕੇ ਸਿਆਸਤ ਭਖੀ


ਜਦੋ ਸਰਕਾਰ ਡੇਢ ਕਰੋੜ ਪੰਜਾਬੀਆਂ ਨੂੰ ਮੁਫਤ ਰਾਸ਼ਨ ਦੇ ਸਕਦੀ ਹੈ ਤਾਂ 8 ਲੱਖ ਲੋਕਾਂ ਦਾ ਰਾਸ਼ਨ ਕਿਉਂ ਰੋਕੇਗੀ: ਅਮਰੀਕ ਸਿੰਘ ਹੈਪੀ
ਖਰੜ, 26 ਅਗਸਤ (ਸੁਮਿਤ ਭਾਖੜੀ)
ਪੰਜਾਬ ਚ ਮੁਫਤ ਰਾਸ਼ਨ ਯੋਜਨਾ ਨੂੰ ਲੈ ਕੇ ਹੁਣ ਸਿਆਸਤ ਤੇਜ਼ ਹੋ ਗਈ ਹੈ।ਜਿਸ ਸੰਬੰਧੀ ਅੱਜ ਖਰੜ ਤੋਂ ਪੰਜਾਬ ਭਾਜਪਾ ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਵਲੋ ਦੋਸ਼ ਲਗਾਇਆ ਗਿਆ ਕਿ ਪੰਜਾਬ ਸਰਕਾਰ ਰਾਸ਼ਨ ਡਾਕੂ ਬਣ ਗਈ ਹੈ ਤੇ 8 ਲੱਖ 2 ਹਜਾਰ 493 ਪੰਜਾਬੀਆਂ ਦੇ ਮੁੱਖ ਰਾਸ਼ਨ ਕਾਰਡ ਤੇ ਡਾਕਾ ਮਾਰ ਰਹੀ ਹੈ।ਹੈਪੀ ਨੇ ਕਿਹਾ ਕਿ ਜਿੰਨਾ ਲਾਭਪਾਤੀਆਂ ਦੇ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ ਉਸ ਦੇ ਪਿੱਛੇ ਸੂਬਾ ਸਰਕਾਰ ਦੀਆਂ ਗਲਤੀਆਂ ਤੇ ਨਾਕਾਮੀਆਂ ਜਿੰਮੇਵਾਰ ਹਨ ਨਾ ਕੇ ਕੇਂਦਰ ਸਰਕਾਰ ਦੀ ਕੋਈ ਨੀਤੀ।ਹੈਪੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜੇਕਰ ਪੰਜਾਬ ਦੇ ਡੇਢ ਕਰੋੜ ਪੰਜਾਬੀਆਂ ਲਈ ਮੁਕਤ ਰਾਸ਼ਨ ਸਾਲਾਂ ਤੋਂ ਦੇ ਸਕਦੀ ਹੈ ਤਾਂ ਪੰਜਾਬ ਦੇ 8 ਲੱਖ 2 ਹਜਾਰ493 ਲੋਕਾਂ ਦਾ ਮੁਫਤ ਰਾਸ਼ਨ ਕਿਉਂ ਰੋਕੇਗੀ।ਰਾਸ਼ਨ ਕਾਰਡ ਕੱਟੇ ਜਾਣ ਦੀ ਅਸਲ ਵਜ੍ਹਾ ਆਮ ਆਦਮੀ ਪਾਰਟੀ ਦੇ ਬਾਨੀ ਪ੍ਰਸ਼ਾਂਤ ਭੂਸ਼ਣ ਹਨ ਕਿਉਂਕਿ ਉਹਨਾਂ ਨੇ ਹੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਗਰੀਬਾਂ ਦੀ ਥਾਂ ਅਮੀਰਾਂ ਨੂੰ ਵੀ ਮੁਫਤ ਰਾਸ਼ਨ ਮਿਲ ਰਿਹਾ ਹੈ।ਕੋਟ ਵੱਲੋਂ ਸੁਣਾਏ ਯੋਗ ਲਾਭਪਾਤਰੀਆਂ ਨੂੰ ਰਾਸ਼ਣ ਦੇਣ ਦੇ ਇਸ ਫੈਸਲੇ ਨੂੰ ਲਾਗੂ ਕਰਨਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ ਫਿਰ ਭਗਵੰਤ ਮਾਨ ਕੇਂਦਰ ਸਰਕਾਰ ਤੇ ਦੋਸ਼ ਕਿਉਂ ਲਗਾ ਰਹੇ ਹਨ। ਹੈਪੀ ਨੇ ਚੇਤਾਵਨੀ ਦਿੱਤੀ ਜੇਕਰ ਸਰਕਾਰ ਗਰੀਬਾਂ ਅਧਿਕਾਰਾਂ ਤੋਂ ਡਾਕਾ ਮਾਰਨਾ ਬੰਦ ਨਹੀਂ ਕਰਦੀ ਤਾਂ ਭਾਜਪਾ ਸੜਕਾਂ ਤੇ ਉਤਰ ਕੇ ਅੰਦੋਲਨ ਕਰੇਗੀ।