ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ‘ਚ ਲੱਗਿਆ ਪੋਲੀਟੀਕਲ ਸਾਇੰਸ ਲੈਕਚਰਾਰ ਸੈਮੀਨਾਰ


ਹੁਸ਼ਿਆਰਪੁਰ, 18 ਨਵੰਬਰ (ਤਰਸੇਮ ਦੀਵਾਨਾ)
ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪੋਲੀਟੀਕਲ ਸਾਇੰਸ ਵਿਸ਼ੇ ਦੇ ਲੈਕਚਰਾਰਾਂ ਦਾ ਇੱਕ ਰੋਜਾ ਸੈਮੀਨਾਰ ਦੇਸ਼ ਭਗਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਤ ਕਲਾਂ ਵਿਖੇ ਲਗਾਇਆ ਗਿਆ, ਜਿਸ ‘ਚ ਜਿਲ੍ਹੇ ਭਰ ਦੇ ਪੋਲੀਟੀਕਲ ਸਾਇੰਸ ਵਿਸ਼ੇ ਦੇ 70 ਲੈਕਚਰਾਰਾਂ ਨੇ ਭਾਗ ਲਿਆ। ਇਸ ਮੌਕੇ ਵਿਸ਼ਾ ਪੋਲੀਟੀਕਲ ਸਾਇੰਸ ਦੇ ਜਿਲ੍ਹਾ ਰਿਸੋਰਸ ਪਰਸਨ ਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਜਸਵਿੰਦਰ ਕੌਰ ਅਤੇ ਅੰਜੂ ਸੈਣੀ ਆਦਿ ਨੇ ਸੈਮੀਨਾਰ ਦੌਰਾਨ ਬੱਚਿਆਂ ਦਾ ਮਨੋਵਿਗਿਆਨ, ਵਿਸੇ਼ ਦੇ ਪਾਠਕ੍ਰਮ ਨੂੰ ਰੌਚਿਕ ਤਰੀਕੇ ਨਾਲ ਪੜ੍ਹਾਉਣ, ਪਾਠਕ੍ਰਮ ਦੀਆਂ ਬਰੀਕੀਆਂ ਬਾਰੇ ਚਾਨਣਾ ਪਾਇਆ। ਇਸ ਸੈਮੀਨਾਰ ਦੌਰਾਨ ਪਿ੍ੰ: ਧਰਮਿੰਦਰ ਕੁਮਾਰ, ਸੁਖਜੀਵਨ ਕੁਮਾਰ ਅਤੇ ਸੋਹਣ ਸਿੰਘ ਨੇ ਵਿਦਿਆਰਥੀਆਂ ਦਾ ਹੋਰ ਵਧੇਰੇ ਢੁਕਵੇਂ ਤਰੀਕੇ ਨਾਲ ਸਰਬਪੱਖੀ ਵਿਕਾਸ ਕਰਨ ਲਈ ਲੈਕਚਰਾਰਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਜਤਿੰਦਰ ਕੁਮਾਰ, ਸੁਖਵੀਰ ਸਿੰਘ, ਰਵਿੰਦਰ ਸਿੰਘ, ਸਤਨਾਮ ਕੁਮਾਰ ਅਜਨੋਹਾ, ਸੀਮਾ ਰਾਣੀ ਬਾਗਪੁਰ ਆਦਿ ਹਾਜਰ ਸਨ।
