ਠੇਕੇ ‘ਤੇ ਹੈਂਡ ਗ੍ਰਨੇਡ ਸੁੱਟਣ ਵਾਲਾ ਆਰੋਪੀ ਦਾ ਪੁਲਿਸ ਐਨਕਾਊਂਟਰ

0
1000231761

ਪਾਕਿਸਤਾਨ ਵਿਚ ਬੈਠੇ ਰਿੰਦੇ ਤੇ ਈਸ਼ਾਨ ਅਖ਼ਤਰ ਨਾਲ ਜੁੜੀਆਂ ਤਾਰਾ

ਨਵਾਂਸ਼ਹਿਰ, 12 ਅਗੱਸਤ (ਮਨੋਰੰਜਨ ਕਾਲੀਆ) : ਚਾਰ ਦਿਨ ਪਹਿਲਾਂ ਨਵਾਂਸ਼ਹਿਰ ਦੇ ਅੰਬੇਡਕਰ ਚੌਕ ਵਿਚ ਸਥਿਤ ਇਕ ਸ਼ਰਾਬ ਦੇ ਠੇਕੇ ‘ਤੇ ਹੈਂਡ ਗ੍ਰਨੇਡ ਸੁੱਟਣ ਵਾਲੇ ਇਕ ਆਰੋਪੀ ਦਾ ਮੰਗਲਵਾਰ ਨੂੰ ਪੁਲਿਸ ਨਾਲ ਐਨਕਾਉਂਟਰ ਹੋ ਗਿਆ। ਗੋਲੀਵਾਰੀ ਦੌਰਾਨ ਆਰੋਪੀ ਦੇ ਲੱਤ ਵਿਚ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਆਰੋਪੀ ਦੀ ਪਛਾਣ ‘ਤੇ ਕੁੱਲ 5 ਲੋਕਾ ਨੂੰ ਗਿਰਫਤਾਰ ਕੀਤਾ ਹੈ। ਇਨ੍ਹਾਂ ਵਿਚੋਂ 3 ਨਬਾਲਿਗ ਦੱਸੇ ਜਾਦੇ ਹਨ। ਆਰੋਪੀਆਂ ਕੋਲੋਂ ਇਕ ਹੈਂਡ ਗ੍ਰਨੇਡ, ਇਕ 32 ਬੌਰ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਠੇਕੇ ‘ਤੇ ਬੰਬ ਸੁੱਟਣ ਦੀ ਘਟਨਾ ਮਗਰੋਂ ਪੁਲਿਸ ਲਗਾਤਾਰ ਆਰੋਪੀਆਂ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਕਾਊਂਟਰ ਇੰਟੈਲੀਜੈਂਸ ਦੀ ਇਨਪੁੱਟ ‘ਤੇ ਪੁਲਿਸ ਨੇ ਮਿਲ ਕੇ ਆਪ੍ਰੇਸ਼ਨ ਚਲਾਇਆ। ਇਨ੍ਹਾਂ ਵਿਚੋਂ ਇਕ ਆਰੋਪੀ ਸੋਨੂੰ ਵਾਸੀ ਕਪੂਰਥਲਾ ਨੂੰ ਕਾਬੂ ਕਰਕੇ ਜਦੋਂ ਬਹਿਰਾਮ ਥਾਣੇ ਦੇ ਮੂੰਨਾ ਫਰਾਲਾ ਰੋਡ ‘ਤੇ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਏ ਤਾਂ ਉਸਨੇ ਉਥੇ ਛੁਪਾਈ ਗਈ ਪਿਸਤੌਲ ਨਾਲ ਪੁਲਿਸ ‘ਤੇ ਦੋ ਫਾਇਰ ਕੀਤੇ, ਜੋ ਕਿ ਪੁਲਿਸ ਕਰਮਚਾਰੀਆਂ ਨੂੰ  ਨਾ ਲੱਗਦੇ ਹੋਏ ਪੁਲਿਸ ਦੀ ਗੱਡੀ ‘ਤੇ ਲੱਗੇ। ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਇਕ ਗੋਲੀ ਸੋਨੂੰ ਦੀ ਲੱਤ ਵਿਚ ਲੱਗੀ ਤੇ ਉਹ ਜ਼ਖਮੀ ਹੋ ਗਿਆ। ਐਸਐਸਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਦੀ ਪੁੱਛਗਿੱਛ ‘ਤੇ ਪੁਲਿਸ ਨੇ ਦੋ ਲੋਕਾਂ ਨੂੰ ਜੈਪੁਰ (ਰਾਜਸਥਾਨ) ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ 2 ਹੋਰ ਆਰੋਪੀਆਂ ਨੂੰ  ਵੀ ਗਿਰਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕੁੱਲ 5 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ ਜਿੰਨਾਂ ਵਿਚ 3 ਨਬਾਲਿਗ ਦੱਸੇ ਜਾਂਦੇ ਹਨ। ਇਕ ਬਾਲਕ ਆਰੋਪੀ ਦੀ ਪਛਾਣ ਰਿਤਿਕ ਦੇ ਰੂਪ ਵਿਚ ਹੋਈ। ਇਨ੍ਹਾਂ ਨੇ ਨਵਾਂਸ਼ਹਿਰ ਵਿਚ ਵਾਰਦਾਤ ਨੂੰ ਪਾਕਿਸਤਾਨ ਵਿਚ ਬੈਠੇ ਰਿੰਦਾ ਅਤੇ ਈਸ਼ਾਨ ਅਖਤਰ ਦੇ ਇਸ਼ਾਰੇ ‘ਤੇ ਅੰਜਾਮ ਦਿਤਾ। ਇਸ ਤਰ੍ਹਾਂ ਇਸ ਦੀਆਂ ਕੜੀਆਂ ਪਾਕਿਸਤਾਨ ਨਾਲ ਜੁੜਦੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਆਰੋਪੀਆਂ ਨੂੰ ਪੈਸੇ ਦੇ ਲਾਲਚ ਦੇ ਕੇ ਤਾਂ ਨਹੀਂ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ। ਉਨ੍ਹਾਂ ਦੱਸਿਆ ਕਿ ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਇਨ੍ਹਾਂ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *