ਅੰਮ੍ਰਿਤਸਰ ‘ਚ ਦੋ ਲੋੜੀਂਦੇ ਮੁਲਜ਼ਮਾਂ ਦਾ ਪੁਲਿਸ ਮੁਕਾਬਲਾ


ਮੁਲਜ਼ਮ ਹਰਪ੍ਰੀਤ ਦੀ ਲੱਤ ‘ਚ ਲੱਗੀ ਗੋਲੀ, ਦੋਵੇਂ ਗ੍ਰਿਫ਼ਤਾਰ
ਅੰਮ੍ਰਿਤਸਰ, 24 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅੰਮ੍ਰਿਤਸਰ ਵਿਚ ਅੱਜ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ ਗੋਲੀਬਾਰੀ ਦੌਰਾਨ ਇਕ ਮੁਲਜ਼ਮ ਨੂੰ ਗੋਲੀ ਲੱਗ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਇਕ ਪਿਸਤੌਲ ਸਮੇਤ ਮੌਕੇ ‘ਤੇ ਹੀ ਕਾਬੂ ਕਰ ਲਿਆ। ਲੱਤ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਮੁਲਜ਼ਮ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਸਥਾਨਕ ਕੰਪਨੀ ਬਾਗ ਦੇ ਨੇੜੇ ਦੀ ਦੱਸੀ ਗਈ ਹੈ, ਇਥੇ ਫਿਰੌਤੀ ਮੰਗਣ ਵਾਲੇ ਮੁਲਜ਼ਮਾਂ ਅਤੇ ਪੁਲਿਸ ਪਾਰਟੀ ਦਾ ਆਹਮਣਾ ਸਾਹਮਣਾ ਹੋਇਆ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ’ਚੋਂ ਇਕ ਨੇ ਪੁਲਿਸ ’ਤੇ ਗੋਲੀ ਚਲਾ ਦਿਤੀ, ਜਿਸ ਦੇ ਜਵਾਬ ’ਚ ਪੁਲਿਸ ਵਲੋਂ ਚਲਾਈ ਗੋਲੀ ਨਾਲ ਇਕ ਮੁਲਜ਼ਮ ਜ਼ਖ਼ਮੀ ਹੋ ਗਿਆ। ਮੁਲਜ਼ਮਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਤੇ ਹਰਸਿਮਰਨ ਵਜੋਂ ਹੋਈ ਹੈ।
