ਗੈਂਗਵਾਰ ਵਿੱਚ ਗੋਲੀਆਂ ਚਲਾਉਣ ਵਾਲਿਆਂ ਦੀ ਮਦਦ ਕਰਨ ਵਾਲੇ 4 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

0
Screenshot 2025-09-23 151816

ਤਰਨਤਾਰਨ, 23 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਜਿਲ੍ਹਾ ਤਰਨ ਤਾਰਨ ਦੇ ਪਿੰਡ ਕੈਰੋਂ ਵਿਖ਼ੇ ਦੋ ਗਰੁੱਪਾਂ ਵਿੱਚ ਗੈਂਗਵਾਰ ਹੋਈ ਸੀ ਜਿਸ ਵਿੱਚ ਗੋਲੀਆਂ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ ਸਨ ਜਿੱਥੇ ਇੱਕ ਨੌਜਵਾਨ ਸਮਰਬੀਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਨਾਲ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਇਸੇ ਗੈਂਗਵਾਰ ਵਿੱਚ ਦੂਜੇ ਜ਼ਖ਼ਮੀ ਨੌਜਵਾਨ ਸੋਰਭ ਦੀ ਵੀ ਅੱਜ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦੇਂਦੀਆਂ ਤਰਨ ਤਾਰਨ ਦੇ ਐੱਸ ਐਸ ਪੀ ਰਵਜੋਤ ਕੌਰ ਨੇ ਦੱਸਿਆ  ਮੁੱਦਾਈ ਗੁਰਸ਼ੇਰ ਸਿੰਘ ਨੇ ਬਿਆਨ ਦਰਜ਼ ਕੀਤੇ ਗਏ ਹਨ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਸਦੀ ਭੂਆ ਦਾ ਲੜਕਾ ਸਮਰਬੀਰ ਸਿੰਘ ਅਤੇ ਉਸਦਾ ਦੋਸਤ ਸੌਰਵ ਅਤੇ ਜੁਝਾਰ ਸਿੰਘ ਸਕਾਰਪੀਉ ਗੱਡੀ ਤੇ ਸਵਾਰ ਹੋਕੇ ਅਤੇ ਤਿੰਨ ਗੱਡੀਆਂ ਤੇ ਸਵਾਰ ਗੁਰਦਵਾਰਾ ਸਾਹਿਬ ਜਾ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਦੀਆਂ ਗੱਡੀਆਂ ਤੇ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ, ਉਹਨਾਂ ਕਿਹਾ ਕਿ ਗੋਲੀਆਂ ਚਲਾਉਂਣ ਵਾਲੇ ਜਗਤਾਰ ਸਿੰਘ ਜੱਗਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਹਰਪਾਲ ਸਿੰਘ ਸਨ, ਗੋਲੀਆਂ ਲੱਗਣ ਕਾਰਨ ਸਮਰਬੀਰ ਸਿੰਘ ਅਤੇ ਸੌਰਵ ਗੰਭੀਰ ਜ਼ਖਮੀ ਹੋ ਸਨ ਜਿਨ੍ਹਾਂ ਦੀ ਦੌਰਾਣੇ ਇਲਾਜ਼ ਮੌਤ ਹੋ ਗਈ ਹੈ

ਐਸ ਐਸ ਪੀ ਨੇ ਕਿਹਾ ਕਿ ਸਾਰੇ ਪੱਖਾ ਨੂੰ ਵੇਖਦੇ ਹੋਏ ਤਕਨੀਕੀ ਇੰਟੈਲੀਜੈਂਸ ਰਾਹੀਂ ਪਤਾ ਲੱਗਾ ਹੈ ਕਿ ਜਿਹਨਾਂ 2 ਵਿਅਕਤੀਆਂ ਦੀ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਹੈ, ਉਹਨਾਂ ਵਿਅਕਤੀਆਂ ਨੂੰ ਹਥਿਆਰ ਸਪਲਾਈ ਸਪਲਾਈ ਕਰਨ ਵਾਲੇ ਅਤੇ ਪਨਾਹ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਪੁੱਛ ਗਿੱਛ ਰਾਹੀਂ ਦੱਸਿਆ ਕਿ ਇਹਨਾਂ ਦੋਸ਼ੀਆਂ ਨੇ ਦੱਸਿਆ ਕਿ ਇਹਨਾਂ ਦੀ ਆਪਸ ਵਿੱਚ ਪੁਰਾਣੀ ਨਿੱਜੀ ਰੰਜਿਸ਼ ਸੀ ਅਤੇ ਅਕਸਰ ਹੀ ਇਹਨਾਂ ਦਾ ਝਗੜਾ ਚੱਲਦਾ ਰਹਿੰਦਾ ਸੀ, ਜਲਦ ਹੀ ਜਾਂਚ ਤੋਂ ਬਾਅਦ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

 

Leave a Reply

Your email address will not be published. Required fields are marked *