ਮੁੱਖ ਮੰਤਰੀ ਨੂੰ ਇਲਾਕੇ ਦੀਆਂ ਮੁੱਖ ਮੰਗਾਂ ਦੱਸਣ ਜਾ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਦਬੋਚਿਆ 

0
IMG-20250728-WA0112(1)

ਕਾਂਗਰਸੀਆਂ ਨੇ ਪੰਜਾਬ ਸਰਕਾਰ ਵਿਰੁਧ ਜੰਮ ਕੇ ਕੀਤੀ ਨਾਅਰੇਬਾਜ਼ੀ 

ਨਵਾਂਸ਼ਹਿਰ /ਕਾਠਗੜ੍ਹ, 28 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹਨਾਂ ਨੇ ਅੱਜ ਖਟਕੜ ਕਲਾਂ  ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ ਆਉਣਾ ਸੀ ਇਸ ਲਈ ਇਸ ਇਲਾਕੇ ਦੇ ਉੱਘੇ ਕਾਂਗਰਸੀ ਆਗੂ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਇਲਾਕੇ ਦੀਆਂ ਖਾਸ਼ ਮੰਗਾਂ ਦੱਸਣ ਲਈ ਜਾ ਰਹੇ ਸਨ। ਪਰ ਇਸ ਪ੍ਰੋਗਰਾਮ ਦੀ ਭਿਣਕ ਥਾਣਾ ਕਾਠਗੜ੍ਹ ਦੀ ਪੁਲਿਸ ਨੂੰ ਪੈ ਗਈ ਜਿਸ ਤੇ ਤੁਰੰਤ ਕਾਰਵਾਈ ਕਰਦੀਆਂ ਥਾਣਾ ਕਾਠਗੜ੍ਹ ਦੇ ਐਸ ਐਚ ਓ ਅਭਿਸ਼ੇਕ ਸ਼ਰਮਾ ਨੇ ਪੁਲਿਸ ਪਾਰਟੀ ਅਤੇ ਆਸਰੋਂ ਪੁਲਿਸ ਚੌਂਕੀ ਦੇ ਇੰਚਾਰਜ ਸਿੰਕਦਰ ਪਾਲ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਕਾਂਗਰਸੀ ਉੱਘੇ ਆਗੂ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਅਤੇ ਉਸ ਦੇ ਨਾਲ ਹੋਰ ਸ਼ਾਮਿਲ ਕਾਂਗਰਸੀ ਵਰਕਰਾਂ ਪੁਲਿਸ ਨੇ ਰੈਲਮਾਜਰਾ ਅੱਡੇ ਤੇ ਦਬੋਚ ਲਿਆ ਅਤੇ ਖਟਕੜ ਕਲਾਂ ਜਾਣ ਦੀ ਬਿਜਾਏ ਇਹਨਾਂ ਨੂੰ ਪੁਲਿਸ ਚੌਕੀ ਆਸਰੋਂ ਵਿਖੇ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਰੱਖ ਲਿਆ। ਹਿਰਾਸਤ ਵਿਚ ਲੈਣ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਹਰੇ ਬਾਜੀ ਕੀਤੀ। ਇਸ ਮੌਕੇ ਸੁਰਿੰਦਰ ਸ਼ਿੰਦਾ ਨੇ ਕਿਹਾ ਕੇ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਬਲਕੇ ਇਹ ਡਿਕਟੇਟਰਸ਼ਿਪ ਵਾਲੀ ਸਰਕਾਰ ਹੈ ਜਿੱਥੇ ਆਮ ਲੋਕ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ  ਮਿਲਣਾ ਹੋਵੇ ਤਾਂ ਉਹਨਾਂ ਨਾਲ ਪ੍ਰਸ਼ਾਸਨ ਵਲੋਂ ਸ਼ਰੇਆਮ ਧੱਕਾ ਕਰਕੇ ਥਾਣਿਆਂ ਵਿਚ ਨਜ਼ਰਬੰਦ ਕੀਤਾ ਜਾਂਦਾ ਹੈ। ਜਿਸ ਦੀ ਉਹਨਾਂ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਪ੍ਰਧਾਨ ਸੁਰਿੰਦਰ ਛਿੰਦਾ ਤੇ ਨਾਲ  ਸੁਖਦੇਵ ਕੁਮਾਰ ਪ੍ਰਧਾਨ ਐਸ ਸੈਲ, ਜਸਵਿੰਦਰ ਸਿੰਘ, ਜਗਤਾਰ ਖਾਨ, ਪਰਮਜੀਤ ਪੰਮਾ ਭਰਥਲਾ, ਹਰਪ੍ਰੀਤ ਸਿੰਘ ਕਿਸ਼ਨ ਪੁਰ, ਦਰਸ਼ਨ ਪੰਚ, ਹੰਸਰਾਜ, ਮੱਖਣ ਪੰਚ, ਸਤਪਾਲ ਰੈਲਮਾਜਰਾ, ਬਲਦੇਵ ਰਾਜ ਭੋਲੇਵਾਲ, ਹਰਬੰਸ ਲਾਲ ਟੋਂਸਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *