ਦਿੱਲੀ ‘ਚ ਮਿੰਟਾਂ ‘ਚ ਹੋਵੇਗਾ ਘੰਟਿਆਂ ਦਾ ਸਫ਼ਰ, PM ਮੋਦੀ ਨੇ ਕੀਤਾ ਨਵੇਂ ਐਕਸਪ੍ਰੈਸਵੇਅ ਦਾ ਉਦਘਾਟਨ

0
Screenshot 2025-08-17 180528

11,000 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਦਵਾਰਕਾ ਐਕਸਪ੍ਰੈਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ-2

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਗਭਗ 11,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦਵਾਰਕਾ ਐਕਸਪ੍ਰੈਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ-II (UER-II) ਦੇ ਦਿੱਲੀ ਹਿੱਸੇ ਦਾ ਉਦਘਾਟਨ ਕੀਤਾ। ਦਵਾਰਕਾ ਐਕਸਪ੍ਰੈਸਵੇਅ ਦੇ ਦਿੱਲੀ ਹਿੱਸੇ ਨੂੰ ਅੱਜ ਰਸਮੀ ਤੌਰ ‘ਤੇ ਲਾਂਚ ਕੀਤਾ ਗਿਆ ਹੈ। ਇਸਦਾ 29 ਕਿਲੋਮੀਟਰ ਲੰਬੇ ਐਕਸਪ੍ਰੈਸਵੇਅ ਦਾ 19 ਕਿਲੋਮੀਟਰ ਹਿੱਸਾ ਪਿਛਲੇ ਸਾਲ ਹਰਿਆਣਾ ਵਿਚ ਉਦਘਾਟਨ ਕੀਤਾ ਗਿਆ ਸੀ। ਅੱਜ ਬਾਕੀ 10 ਕਿਲੋਮੀਟਰ ਹਿੱਸੇ ਦਾ ਉਦਘਾਟਨ ਕੀਤਾ ਗਿਆ ਹੈ। ਲਗਭਗ 5,360 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਐਕਸਪ੍ਰੈਸਵੇਅ ਦਾ 10 ਕਿਲੋਮੀਟਰ ਲੰਬਾ ਦਿੱਲੀ ਹਿੱਸਾ ਯਸ਼ੋਭੂਮੀ, ਦਿੱਲੀ ਮੈਟਰੋ ਦੀਆਂ ਬਲੂ ਅਤੇ ਔਰੇਂਜ ਲਾਈਨਾਂ, ਆਉਣ ਵਾਲੇ ਬਿਜਵਾਸਨ ਰੇਲਵੇ ਸਟੇਸ਼ਨ ਅਤੇ ਦਵਾਰਕਾ ਕਲੱਸਟਰ ਬੱਸ ਡਿਪੂ ਨੂੰ ਮਲਟੀ-ਮਾਡਲ ਕਨੈਕਟੀਵਿਟੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮਾਰਚ 2024 ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਰੂਗ੍ਰਾਮ ਵਿਚ ਇਸ ਐਕਸਪ੍ਰੈਸਵੇਅ ਦੇ 19 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ 2 ਲੱਖ ਮੀਟ੍ਰਿਕ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਆਈਫਲ ਟਾਵਰ ਵਿਚ ਵਰਤੇ ਗਏ ਸਟੀਲ ਨਾਲੋਂ 30 ਗੁਣਾ ਜ਼ਿਆਦਾ ਹੈ। ਇਸ ਦੇ ਨਾਲ ਹੀ, ਇਸ ਵਿਚ 20 ਲੱਖ ਘਣ ਮੀਟਰ ਸੀਮਿੰਟ ਕੰਕਰੀਟ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਬੁਰਜ ਖਲੀਫਾ ਦੇ ਨਿਰਮਾਣ ਵਿਚ ਵਰਤੇ ਗਏ ਸੀਮਿੰਟ ਨਾਲੋਂ 6 ਗੁਣਾ ਜ਼ਿਆਦਾ ਹੈ। ਭਾਰਤ ਦੀ ਪਹਿਲੀ 8 ਕਿਲੋਮੀਟਰ ਲੰਬੀ ਸ਼ਹਿਰੀ ਸੁਰੰਗ (ਖੋਖਲੀ ਸੁਰੰਗ) ਵੀ ਇਸ ਪ੍ਰੋਜੈਕਟ ਦਾ ਇਕ ਹਿੱਸਾ ਹੈ, ਜੋ ਯਸ਼ੋਭੂਮੀ ਅਤੇ ਗੁਰੂਗ੍ਰਾਮ ਨੂੰ ਆਈਜੀਆਈ ਹਵਾਈ ਅੱਡੇ ਨਾਲ ਜੋੜਦੀ ਹੈ। ਇਸ ਤੋਂ ਇਲਾਵਾ ਇਕ ਹੋਰ 2.3 ਕਿਲੋਮੀਟਰ ਲੰਬੀ ਸੁਰੰਗ ਮਹੀਪਾਲਪੁਰ ਤੋਂ ਆਈਜੀਆਈ ਟਰਮੀਨਲ-3 ਤਕ ਨਿਰਵਿਘਨ ਸੰਪਰਕ ਪ੍ਰਦਾਨ ਕਰਦੀ ਹੈ। ਦਵਾਰਕਾ ਐਕਸਪ੍ਰੈਸਵੇਅ ਲਗਭਗ 5,360 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਦਿੱਲੀ ਅਤੇ ਗੁਰੂਗ੍ਰਾਮ ਵਿਚਕਾਰ ਯਾਤਰਾ ਦੇ ਸਮੇਂ ਨੂੰ ਇਕ ਘੰਟੇ ਤੋਂ ਘਟਾ ਕੇ ਸਿਰਫ 20 ਮਿੰਟ ਕਰ ਦੇਵੇਗਾ। ਇਹ ਐਕਸਪ੍ਰੈਸਵੇਅ ਰੋਜ਼ਾਨਾ ਦਿੱਲੀ ਅਤੇ ਗੁਰੂਗ੍ਰਾਮ ਵਿਚਕਾਰ ਆਉਣ-ਜਾਣ ਵਾਲੇ ਲੋਕਾਂ ਲਈ ਇਕ ਤੋਹਫ਼ੇ ਤੋਂ ਘੱਟ ਨਹੀਂ ਹੋਵੇਗਾ। ਇਸ ਹਾਈ-ਟੈਕ ਐਕਸਪ੍ਰੈਸਵੇਅ ਦੇ ਖੁੱਲ੍ਹਣ ਨਾਲ ਮਾਨੇਸਰ ਤੋਂ ਆਈਜੀਆਈ ਹਵਾਈ ਅੱਡੇ ਦੀ ਦੂਰੀ ਸਿਰਫ਼ 20 ਮਿੰਟਾਂ ਵਿਚ ਅਤੇ ਮਾਨੇਸਰ ਤੋਂ ਸਿੰਘੂ ਬਾਰਡਰ ਦੀ ਦੂਰੀ ਸਿਰਫ਼ 45 ਮਿੰਟਾਂ ਵਿਚ ਪੂਰੀ ਕੀਤੀ ਜਾ ਸਕਦੀ ਹੈ। ਦਵਾਰਕਾ ਐਕਸਪ੍ਰੈਸਵੇਅ ਐਨਐਚ-8 (ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ) ‘ਤੇ ਸ਼ਿਵ ਮੂਰਤੀ ਤੋਂ ਸ਼ੁਰੂ ਹੁੰਦਾ ਹੈ। ਇਹ ਐਕਸਪ੍ਰੈਸਵੇਅ ਦਵਾਰਕਾ ਸੈਕਟਰ 21, ਗੁਰੂਗ੍ਰਾਮ ਬਾਰਡਰ ਅਤੇ ਬਸਾਈ ਵਿਚੋਂ ਲੰਘਦਾ ਹੈ ਅਤੇ ਖਿੜਕੀ ਦੌਲਾ ਟੋਲ ਪਲਾਜ਼ਾ ਦੇ ਨੇੜੇ ਖਤਮ ਹੁੰਦਾ ਹੈ।

Leave a Reply

Your email address will not be published. Required fields are marked *