ਦੌਲਤਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੂਟੇ ਲਗਾਏ


ਸ਼ਹੀਦ ਭਗਤ ਸਿੰਘ ਨਗਰ, 10 ਜੂਨ 2025 (ਜਤਿੰਦਰ ਪਾਲ ਸਿੰਘ ਕਲੇਰ) : ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਮਿਸ ਪ੍ਰਿਆ ਸੂਦ ਜੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ ਅਮਨਦੀਪ ਜੀਆਂ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਅਤੇ “ਹਰ ਔਰ ਲੱਕੜਹਾਰੇ ਹੈ, ਫਿਰ ਭੀ ਪੇਡ ਕਹਾਂ ਹਾਰੇ ਹੈਂ” ਸਲੌਗਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਵੱਖ ਵੱਖ ਤਰਾਂ ਦੇ 35 ਬੂਟੇ ਲਗਾਏ ਗਏ ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਸਾਰੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾ ਜੋ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ ਅਤੇ ਵਾਤਾਵਰਣ ਨੂੰ ਹਰਿਆ ਭਰਿਆ, ਪ੍ਰਦੂਸ਼ਨ ਮੁਕਤ ਬਣਾ ਸਕੀਏ । ਇਸ ਤੋਂ ਇਲਾਵਾ ਉਹਨ੍ਹਾਂ ਵੱਲੋ ਹਰ ਮਨੁੱਖ ਲਾਵੇ ਇਕ ਰੁੱਖ ਅਤੇ “ਹਰ ਔਰ ਲੱਕੜਹਾਰੇ ਹੈ, ਫਿਰ ਭੀ ਪੇਡ ਕਹਾਂ ਹਾਰੇ ਹੈਂ” ਦਾ ਸੁਨੇਹਾ ਦਿਤਾ ।
ਇਸ ਮੌਕੇ ਪੈਰਾ ਲੀਗਲ ਵਲੰਟੀਅਰ ਸ੍ਰੀ ਅਵਤਾਰ ਚੰਦ ਚੁੰਬਰ, ਰਵਜੋਤ ਸਿੰਘ ਚੁੰਬਰ, ਕੁਲਵੰਤ ਰਾਮ, ਮਿਸ ਜਸਵਿੰਦਰ ਕੌਰ ਰਾਣੀ ਅਤੇ ਹਰਮਨਦੀਪ ਸਿੰਘ ਸਰਪੰਚ, ਵਰਿੰਦਰ ਸਿੰਘ, ਗੁਰਦੀਪ ਸਿੰਘ, ਮਨਦੀਪ ਥਾਂਦੀ, ਸੰਤੋਖ ਸਿੰਘ, ਗੁਰਮੀਤ ਲਾਲ, ਨਿਰਮਲ ਸਿੰਘ, ਸਤਨਾਮ ਸਿੰਘ, ਸੁਨੀਤਾ, ਅਮਿਤ ਭੁੱਲਰ, ਅਵਤਾਰ ਸਿੰਘ ਪੰਚਾਇਤ ਮੈਬਰ, ਪਿੰਡ ਵਾਸੀ ਹਾਜ਼ਰ ਸਨ ।