ਕਾਲਜ ਦੀ ਬਿਲਡਿੰਗ ਨਾਲ ਟਕਰਾਇਆ ਜਹਾਜ਼, 6 ਵਿਦਿਆਰਥੀਆਂ ਦੀ ਮੌਤ, 50 ਜ਼ਖਮੀ


ਅਹਿਮਦਾਬਾਦ, 12 ਜੂਨ (ਨਿਊਜ਼ ਟਾਊਨ ਨੈੱਟਵਰਕ) : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਏਅਰ ਇੰਡੀਆ ਦਾ ਇਹ ਡ੍ਰੀਮਲਾਈਨਰ ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਅੱਗ ਦਾ ਗੋਲਾ ਬਣ ਗਿਆ ਅਤੇ ਫਿਰ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਮੈੱਸ ਉਤੇ ਡਿੱਗ ਗਿਆ। ਦੱਸਿਆ ਜਾ ਰਿਹ ਹੈ ਕਿ ਇਸ ਹਾਦਸੇ ਦੌਰਾਨ ਮੈੱਸ ਦੇ ਨੇੜੇ ਰਹੇ ਘੱਟੋ ਘੱਟ 6 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 50 ਵਿਵਿਆਰਥੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਕਿਉਂਕਿ ਇਹ ਹਾਦਸਾ ਦੁਪਹਿਰ 1:38 ਵਜੇ ਵਾਪਰਿਆ, ਜਦੋਂ ਸਾਰੇ ਮੈਡੀਕਲ ਵਿਦਿਆਰਥੀ ਮੈੱਸ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਸਨ।
ਸੂਤਰਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਮੈੱਸ ਦੀ ਛੱਤ ਪੂਰੀ ਤਰ੍ਹਾਂ ਡਿੱਗ ਗਈ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਏਅਰ ਇੰਡੀਆ ਦਾ ਇਹ ਡ੍ਰੀਮਲਾਈਨਰ ਜਹਾਜ਼ ਕੰਟਰੋਲ ਗੁਆਉਣ ਤੋਂ ਬਾਅਦ ਇਹ ਸਿੱਧਾ ਕਾਲਜ ਦੇ ਯੂਜੀ ਹੋਸਟਲ ਦੇ ਮੈੱਸ ‘ਤੇ ਡਿੱਗ ਗਿਆ। ਇਸ ਸਮੇਂ ਦਰਜਨਾਂ ਵਿਦਿਆਰਥੀ ਮੈੱਸ ਵਿੱਚ ਖਾਣਾ ਖਾ ਰਹੇ ਸਨ। ਹਾਦਸੇ ਦਾ ਸਮਾਂ ਬਹੁਤ ਡਰਾਉਣਾ ਸੀ, ਕਿਉਂਕਿ ਇਹ ਦੁਪਹਿਰ ਦੇ ਖਾਣੇ ਦੇ ਸਮੇਂ ਦੌਰਾਨ ਹੋਇਆ ਸੀ।
