120 ਰੁਪਏ ਤੋਂ ਵੀ ਜ਼ਿਆਦਾ ਵੱਧ ਸਕਦੀਆਂ ਹਨ ਪਟਰੌਲ ਦੀਆਂ ਕੀਮਤਾਂ


ਨਵੀਂ ਦਿੱਲੀ, 24 ਜੂਨ : ਇਰਾਨ ਦੀ ਸੰਸਦ ਨੇ ਹਾਲ ਹੀ ਵਿਚ ਸਟਰੇਟ ਆਫ਼ ਹੋਰਮੁਜ਼ ਨੂੰ ਬੰਦ ਕਰਨ ਦਾ ਮਤਾ ਪਾਸ ਕੀਤਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ 30-50 ਫ਼ੀ ਸਦੀ ਤਕ ਵਧ ਸਕਦੀਆਂ ਹਨ। ਦੁਨੀਆਂ ਦੇ ਕੱਚੇ ਤੇਲ ਦਾ 20-25 ਫ਼ੀ ਸਦੀ ਅਤੇ ਕੁਦਰਤੀ ਗੈਸ ਦਾ 25 ਫ਼ੀ ਸਦੀ ਸਟਰੇਟ ਆਫ਼ ਹੋਰਮੁਜ਼ ਵਿਚੋਂ ਲੰਘਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 80 ਪ੍ਰਤੀ ਡਾਲਰ ਤਕ ਵਧ ਗਈਆਂ ਹਨ। ਜੇ ਕੀਮਤਾਂ ਵਿਚ ਵਾਧਾ ਜਾਰੀ ਰਿਹਾ ਤਾਂ ਭਾਰਤ ਵਿਚ ਪਟਰੌਲ ਕੀਮਤਾਂ 120 ਰੁਪਏ ਜਾਂ ਇਸ ਤੋਂ ਵੱਧ ਤਕ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਅਮਰੀਕਾ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਹੁਣ ਇਰਾਨ ਦਾ ਕਹਿਣਾ ਹੈ ਕਿ ਜੇ ਉਸ ਨੂੰ ਹੋਰ ਪਰੇਸ਼ਾਨ ਕੀਤਾ ਗਿਆ ਤਾਂ ਉਹ ਇਸ ਰਸਤੇ ਨੂੰ ਬੰਦ ਕਰ ਸਕਦਾ ਹੈ ਅਤੇ ਵਿਸ਼ਵਵਿਆਪੀ ਤੇਲ ਸਪਲਾਈ ਵਿਚ ਰੁਕਾਵਟ ਪਾ ਸਕਦਾ ਹੈ। ਸਟਰੇਟ ਆਫ਼ ਹੋਰਮੁਜ਼ ਅਰਬ ਸਾਗਰ ਨੂੰ ਫ਼ਾਰਸ ਦੀ ਖਾੜੀ ਨਾਲ ਜੋੜਦਾ ਹੈ। ਇਹ ਓਮਾਨ ਦੀ ਖਾੜੀ, ਓਮਾਨ, ਇਰਾਨ, ਪਾਕਿਸਤਾਨ ਅਤੇ ਯੂਏਈ ਦੇ ਵਿਚਕਾਰ ਹੈ। ਸਾਊਦੀ ਅਰਬ, ਇਰਾਕ, ਕੁਵੈਤ ਅਤੇ ਕਤਰ ਵਰਗੇ ਦੇਸ਼ਾਂ ਦੇ ਤੇਲ ਟੈਂਕਰ ਇਸ ਰਸਤੇ ਰਾਹੀਂ ਦੁਨੀਆਂ ਭਰ ਵਿਚ ਯਾਤਰਾ ਕਰਦੇ ਹਨ।
