ਅਗਲੀਆਂ ਚੋਣਾਂ ‘ਚ ਲੋਕ ਕਾਂਗਰਸ ਦੇ ਉਮੀਦਵਾਰਾਂ ਨੂੰ ਹੀ ਜਿਤਾਉਣਗੇ : ਪਰਮਜੀਤ ਸਿੰਘ ਪੰਮਾ ਜੱਸੋਵਾਲ


ਸੂਬਾ ਸਰਕਾਰ ਹਰ ਫਰੰਟ ‘ਤੇ ਫੇਲ ਸਾਬਤ ਹੋਈ : ਪੰਮਾ ਜੱਸੋਵਾਲ
ਆਲਮਗੀਰ, 28 ਨਵੰਬਰ (ਜਸਵੀਰ ਸਿੰਘ ਗੁਰਮ)
ਅੱਜ ਬਲਾਕ ਕਾਂਗਰਸ ਡੇਹਲੋ ਦੇ ਸੋਸ਼ਲ ਮੀਡੀਆ ਇੰਚਾਰਜ ਪਰਮਜੀਤ ਸਿੰਘ ਪੰਮਾ ਜੱਸੋਵਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਬਲਾਕ ਸੰਮਤੀ ਜਿਲਾ, ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਇੱਕ ਵੱਡੇ ਮਾਰਜਨ ਨਾਲ ਜਿੱਤ ਦਰਜ ਕਰੇਗੀ। ਇਸ ਮੌਕੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਵਿੱਚ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਜੋ ਵਾਅਦੇ ਪੰਜਾਬ ਦੀ ਆਮ ਜਨਤਾ ਦੇ ਨਾਲ ਕੀਤੇ ਸਨ ਉਹਨਾਂ ਨੂੰ ਪੂਰੇ ਕਰਨ ਵਿੱਚ ਅਸਫਲ ਰਹੀ। ਪੰਮਾ ਜੱਸੋਵਾਲ ਨੇ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਬੜੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਕੋਈ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਮਹਿਲਾਵਾਂ ਨੂੰ 1000- 1000 ਰੁਪਏ ਦੀ ਸ੍ਰੀ ਕੇਜਰੀਵਾਲ ਸਾਹਿਬ ਨੇ ਮਹਿਲਾਵਾਂ ਨੂੰ ਗਾਰੰਟੀ ਦਿੱਤੀ ਸੀ ਕਿ ਸਰਕਾਰ ਬਣਨ ਤੋਂ ਬਾਅਦ ਔਰਤਾਂ ਦੇ ਖਾਤਿਆਂ ‘ਚ ਰਾਸ਼ੀ ਆਵੇਗੀ ਪਰ ਤਕਰੀਬਨ 4 ਸਾਲ ਬੀਤਣ ਵਾਲੇ ਹਨ, ਮਹਿਲਾਵਾਂ 1000 ਰੁਪਏ ਨੂੰ ਉਡੀਕ ਰਹੀਆਂ ਹਨ। ਪਿੰਡਾਂ ਅੰਦਰ ਵਿਕਾਸ ਦੇ ਕੰਮ ਠੱਪ ਪਏ ਹਨ। ਜਿਨ੍ਹਾਂ ਪੰਚਾਇਤਾਂ ਕੋਲ ਆਪਣੇ ਰਿਸੋਰਸ ਹਨ, ਉਹ ਕੰਮ ਪਿੰਡਾਂ ਦਾ ਚਲਾਈ ਜਾਂਦੇ ਹਨ ਜਾਂ ਵਿੱਤ ਕਮਿਸ਼ਨ ਦੇ ਪੈਸਿਆ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਕਰਜ਼ਾ ਲੈ ਕੇ ਪੰਜਾਬ ਸਿਰ ਕਰਜੇ ਲਿਸਟ ਦੀ ਤਾਂ ਵੱਡੀ ਕਰ ਦਿੱਤੀ ਪਰ ਉਹਨਾਂ ਦੀ ਕਿਸੇ ਵੀ ਪੰਜਾਬ ਦੇ ਵਿਕਾਸ ਕਾਰਜ ਵਿੱਚ ਨਹੀਂ ਲਗਾਇਆ ਗਿਆ ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੇ ਮੁੱਦੇ ਤੇ ਵੀ ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ। ਪੰਮਾ ਜੱਸੋਵਾਲ ਨੇ ਕਿਹਾ ਕਿ ਸਰਕਾਰ ਦੀਆਂ ਨਕਾਮੀਆਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਦੁਬਾਰਾ ਕਾਂਗਰਸ ਸਰਕਾਰ ਨੂੰ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਸਰਕਾਰ ਦੀਆਂ ਨਕਾਮੀਆਂ ਕਾਰਨ ਲੋਕ ਕਾਂਗਰਸ ਦੇ ਉਮੀਦਵਾਰਾਂ ਨੂੰ ਹੀ ਵੱਡੇ ਮਾਰਜਨ ਨਾਲ ਜਿਤਾਉਣਗੇ।
