ਮਰੀਜਾਂ ਦੀ ਦਿੱਕਤ ਦਾ ਪਹਿਲ ਦੇ ਆਧਾਰ ‘ਤੇ ਹੋਵੇਗਾ ਹੱਲ- SDM

0
New-Project-(12)-1750399971522

ਗੁਰਦਾਸਪੁਰ 20 ਜੂਨ 2025 (ਨਿਊਜ਼ ਟਾਊਨ ਨੈਟਵਰਕ) :

ਐਸਡੀਐਮ ਦੀਨਾਨਗਰ ਜਸਪਿੰਦਰ ਸਿੰਘ ਨੇ ਪੀਐਚਸੀ ਦੋਰਾਂਗਲਾ   ਦਾ ਅਚਨਚੇਤ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ , ਮਰੀਜਾਂ ਨੂੰ  ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਮਰੀਜਾਂ ਨਾਲ ਗੱਲਬਾਤ ਵੀ ਕੀਤੀ । ਉਨ੍ਹਾਂ ਸਿਹਤ ਸੰਸਥਾ ਵੱਲੋਂ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ । 

ਐਸਡੀਐਮ ਜਸਪਿੰਦਰ ਸਿੰਘ  ਨੇ ਕਿਹਾ ਕਿ ਸਮੂਹ ਅੋਟ ਮਰੀਜਾਂ ਦੀ ਕਾਉੰਸਲਿੰਗ ਕੀਤੀ ਜਾਵੇ। ਸੰਸਥਾਗਤ ਜਣੇਪਾ 100 ਫੀਸਦੀ ਯਕੀਨੀ ਬਣਾਇਆ ਜਾਵੇ । ਉਨ੍ਹਾਂ ਸਮੂਹ ਸਟਾਫ ਨੂੰ  ਹਿਦਾਇਤ ਕੀਤੀ ਕਿ ਦਵਾਈਆਂ ਦਾ ਪੂਰਾ ਸਟਾਕ ਰੱਖਿਆ ਜਾਵੇ। ਜਰੂਰੀ ਟੈਸਟ ਕਿੱਟਾਂ, ਐਮਰਜੈਂਸੀ ਕਿੱਟਾਂ ਸਟਾਕ ਵਿੱਚ ਰੱਖਿਆ ਜਾਣ। ਇਸ ਮੌਕੇ ਮੈਡੀਕਲ  ਅਫਸਰ ਡਾ. ਅਮਨਦੀਪ ਕੌਰ, ਡਾ. ਸੁਮੀਤਾ ,  ਡਾਕਟਰ ਨਵਇੰਦਰ ਸਿੰਘ  ,ਡਾਕਟਰ ਯੋਗੇਸ਼, ਡਾ. ਪੂਨਮ ,  ਬੀਈਈ ਰਾਕੇਸ਼ ਕੁਮਾਰ ,  ਸੰਜਿਵ ਕੁਮਾਰ ,   ਨਿਰਮਲ ਸਿੰਘ,  ਹਰਸ਼ , ਗੁਰਦੀਪ ਸਿੰਘ  ਆਦਿ ਹਾਜਰ ਸਨ।

Leave a Reply

Your email address will not be published. Required fields are marked *