ਪਟਿਆਲਾ ਦਾ ਤਸਪ੍ਰੀਤ ਸਿੰਘ ਗਿੱਲ ਅਮਰੀਕਾ ’ਚ ਬਣਿਆ ਪੁਲਿਸ ਅਫ਼ਸਰ

0
usa sikh

ਪਟਿਆਲਾ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਟਿਆਲਾ ਦੇ ਨੌਜਵਾਨ ਤਸਪ੍ਰੀਤ ਸਿੰਘ ਗਿੱਲ ਨੇ ਅਮਰੀਕਾ ਦੇ ਓਹੀਓ ਦੇ ਕਲੀਵਲੈਂਡ ਸ਼ਹਿਰ ਦਾ ਪਹਿਲਾ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਤਸਪ੍ਰੀਤ ਸਿੰਘ ਗਿੱਲ ਦੀ ਇਹ ਉਪਲੱਬਧੀ ਪੰਜਾਬੀਆਂ ਲਈ ਬੇਹਦ ਮਾਣ ਵਾਲੀ ਹੈ।

ਜਾਣਕਾਰੀ ਮੁਤਾਬਕ ਤਸਪ੍ਰੀਤ ਸਿੰਘ ਗਿੱਲ ਸਾਲ 2019 ਵਿਚ ਪਟਿਆਲਾ ਤੋਂ ਅਮਰੀਕਾ ਗਿਆ ਸੀ। ਪਹਿਲਾਂ ਉਸ ਨੇ ਯੂਐਸਏ ਆਰਮੀ ਜੁਆਇਨ ਕੀਤੀ ਅਤੇ ਹੁਣ ਪੁਲਿਸ ਜੁਆਇਨ ਕਰ ਲਈ ਹੈ। ਤਸਪ੍ਰੀਤ ਸਿੰਘ ਗਿੱਲ ਨੇ ਐਫ਼ਬੀਆਈ ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਪਰ ਉਸ ਨੇ ਪੁਲਿਸ ਵਿਚ ਸੇਵਾ ਨਿਭਾਉਣ ਦਾ ਫ਼ੈਸਲਾ ਕੀਤਾ। ਤਸਪ੍ਰੀਤ ਸਿੰਘ ਗਿੱਲ ਦਾ ਪਰਿਵਾਰ ਸ਼ਾਹੀ ਸ਼ਹਿਰ ਦਾ ਨਾਮੀ ਪਰਿਵਾਰ ਹੈ। ਤਸਪ੍ਰੀਤ ਸਿੰਘ ਗਿੱਲ ਦੇ ਵੱਡੇ ਭਰਾ ਐਡਵੋਕੇਟ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਦੂਜੇ ਵੱਡੇ ਭਰਾ ਕੰਵਰ ਹਰਪ੍ਰੀਤ ਸਿੰਘ ਗਿੱਲ ਉੱਘੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰੀ ਹਨ।

ਤਸਪ੍ਰੀਤ ਸਿੰਘ ਗਿੱਲ ਦੇ ਪਿਤਾ ਸਵਰਗੀ ਗੁਰਮੀਤ ਸਿੰਘ ਗਿੱਲ ਨਾਮੀ ਸਪੋਰਟਸ ਪ੍ਰਮੋਟਰ ਅਤੇ ਲੋਕ ਸੇਵਾ ਕਰ ਰਹੇ ਸਨ। ਇਸ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਵੀ ਤਸਪ੍ਰੀਤ ਸਿੰਘ ਗਿੱਲ ਦੀ ਪ੍ਰਾਪਤੀ ’ਤੇ ਨਾਜ਼ ਹੈ। ਤਸਪ੍ਰੀਤ ਸਿੰਘ ਗਿੱਲ ਨੇ ਦਸਿਆ ਕਿ ਜਦੋਂ ਉਹ ਸਾਲ 2019 ਵਿਚ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਸੁਰੱਖਿਆ ਫ਼ੋਰਸ ਵਿਚ ਹੀ ਕੰਮ ਕਰਨਗੇ ਅਤੇ ਅੱਜ ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਹੈ। ਇਸ ਗੱਲ ਦਾ ਵੀ ਉਨ੍ਹਾਂ ਮਾਣ ਜਤਾਇਆ ਕਿ ਪਰਵਾਰ ਵਿਚੋਂ ਸਭ ਤੋਂ ਛੋਟੇ ਹੁੰਦਿਆਂ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ।

Leave a Reply

Your email address will not be published. Required fields are marked *