ਪਟਿਆਲਾ ਪੁਲਿਸ ਨੇ ਵਿਦਿਆਰਥੀਆਂ ਲਈ ਕਰਵਾਇਆ ਗਿਆਨ ਵਧਾਉ ਸੈਮੀਨਾਰ


ਪਟਿਆਲਾ, 13 ਅਗੱਸਤ (ਗੁਰਪ੍ਰਤਾਪ ਸਿੰਘ ਸਾਹੀ) (ਨਿਊਜ਼ ਟਾਊਨ ਨੈਟਵਰਕ) :
ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰਜ ਡਵੀਜਨ ਪੰਜਾਬ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਡੀਸੀਪੀਓ ਸਾਹਿਬ ਪਟਿਆਲਾ ਜੀ ਦੀ ਅਗਵਾਈ ਵਿਚ ਜਿਲਾ ਸਾਂਝ ਕੇਂਦਰ ਇੰਚਾਰਜ ਸੁਖਜਿੰਦਰ ਸਿੰਘ ਬਾਜਵਾ ਅਤੇ ਸਬ ਡਵੀਜਨ ਸਾਂਝ ਕੇਂਦਰ ਸਦਰ ਪਟਿਆਲਾ ਦੇ ਇੰਚਾਰਜ ਐਸ ਆਈ ਜਸਪਾਲ ਸਿੰਘ ਰਾਸ਼ਟਰਪਤੀ ਪੁਲਿਸ ਮੈਡਲ ਅਵਾਰਡੀ ਵਲੋ ਸਰਕਾਰੀ ਹਾਈ ਸਕੂਲ ਪਿੰਡ ਰਾਏਪੁਰ ਮੰਡਲਾਂ ਪਟਿਆਲਾ ਵਿਖੇ ਪ੍ਰਿੰਸੀਪਲ ਡਾ.ਰਮਨਦੀਪ ਕੌਰ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਜਿਲਾ ਪੁਲਿਸ ਸਾਂਝ ਕੇਂਦਰ ਦੇ ਮੈਬਰ ਪਰਮਜੀਤ ਸਿੰਘ ਸਟੇਟ ਅਵਾਰਡੀ, ਨੈਬ ਸਿੰਘ ਕਮੇਟੀ ਮੈਂਬਰ ਥਾਣਾ ਸਦਰ ਪਟਿਆਲਾ ਹੌਲਦਾਰ ਜਸਪ੍ਰੀਤ ਸਿੰਘ, ਰੌਕੀ ਸਮਾਰਟ ਮੌਲ ਬਹਾਦਰਗੜ੍ਹ, ਗੁਰਕੀਰਤ ਸਿੰਘ, ਇੰਸਪੈਕਟਰ ਸੰਗਤ ਸਿੰਘ ਪੰਜਾਬ ਰੋਡਵੇਜ਼ ਪਟਿਆਲਾ ਅਤੇ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਐਸ.ਆਈ.ਜਸਪਾਲ ਸਿੰਘ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ, ਵਧ ਰਹੇ ਸਾਈਬਰ ਕਰਾਈਮ, ਔਰਤਾਂ ਵਿਰੁੱਧ ਹਿੰਸਾ ਅਤੇ ਸਾਂਝ ਕੇਦਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾ ਬਾਰੇ ਦੱਸਿਆ ਗਿਆI ਬੱਚਿਆਂ ਨੂੰ ਜਾਗਰੂਕਤਾ ਸਬੰਧੀ ਛਪਵਾਈਆਂ ਗਈਆਂ ਕਾਪੀਆਂ ਵੰਡੀਆਂ ਗਈਆਂ, ਇਸ ਸੈਮੀਨਾਰ ਵਿੱਚ ਕਰੀਬ 100 ਸਿਖਿਆਰਥੀਆਂ ਨੇ ਭਾਗ ਲਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀ ਵੱਧ ਤੋਂ ਵੱਧ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ।ਵਿਗਿਆਨਕ ਯੁੱਗ ਵਿੱਚ ਵਿੱਦਿਆ ਤੋਂ ਬਿਨਾਂ ਵਿਅਕਤੀ ਆਪਣੇ ਰੁਜਗਾਰ ਦੇ ਕਾਬਲ ਨਹੀਂ ਹੋ ਸਕਦਾ ਹੈ। ਪੀ ਐਲ ਵੀ ਪਰਮਜੀਤ ਸਿੰਘ ਤੇ ਗੁਰਕੀਰਤ ਸਿੰਘ ਨੇ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਦੀਆਂ ਸੇਵਾਵਾਂ, ਵਿਦਿਆਰਥੀਆਂ ਦੀ ਭਲਾਈ ਲਈ ਚੱਲ ਰਹੀਆਂ ਸਪਾਂਸਰਸ਼ਿਪ ਸਕੀਮਾਂ ਅਤੇ ਵਜੀਫਾ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ.ਰਮਨਦੀਪ ਕੌਰ ਨੇ ਕਿਹਾ ਕਿ ਸਮੇਂ ਸਮੇਂ ਸਿਰ ਵਿਦਿਆਰਥੀਆਂ ਨੂੰ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਿਟੀ ਪਟਿਆਲਾ ਤੇ ਪੁਲਿਸ ਸਾਂਝ ਕੇਂਦਰ ਸਦਰ ਪਟਿਆਲਾ ਵਲੋਂ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਪ੍ਰਦਾਨ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
