ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ ਗਲੋਬਲ ਬਿਜ਼ਨਸ ਪਾਰਕ ਵਿਚ ਤਬਦੀਲ, ਸੇਵਾਵਾਂ ਅੱਜ ਤੋਂ ਸ਼ੁਰੂ


ਚੰਡੀਗੜ੍ਹ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ, ਜੋ ਇਸ ਵੇਲੇ ਆਕਾਸ਼ ਦੀਪ ਕੰਪਲੈਕਸ, ਗਿਆਨ ਸਿੰਘ ਰਾੜੇਵਾਲਾ ਮਾਰਕੀਟ, ਲੁਧਿਆਣਾ ਵਿਚ ਸਥਿਤ ਹੈ, ਉਸ ਦਾ ਪਤਾ ਬਦਲ ਕੇ ਹੁਣ ਨਵੇਂ ਸਥਾਨ ਗਲੋਬਲ ਬਿਜ਼ਨਸ ਪਾਰਕ, ਜੀ.ਟੀ. ਰੋਡ, ਜਲੰਧਰ ਬਾਈਪਾਸ ਨੇੜੇ, ਪਿੰਡ ਭੋਰਾ, ਲੁਧਿਆਣਾ ਕੀਤਾ ਜਾ ਰਿਹਾ ਹੈ। ਨਵਾਂ ਪਤਾ ਆਧੁਨਿਕ ਸੁਵਿਧਾਵਾਂ ਅਤੇ ਵਧੀਆ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ ਨਾਲ ਆਮ ਲੋਕਾਂ ਨੂੰ ਵਧੇਰੇ ਸੁਵਿਧਾ ਮਿਲੇਗੀ। ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ ਆਪਣੇ ਨਵੇਂ ਪਤੇ ‘ਤੇ 07.07.2025 ਤੋਂ ਕੰਮ ਕਰਨਾ ਸ਼ੁਰੂ ਕਰੇਗਾ।
