ਸ੍ਰੀ ਦਰਬਾਰ ਸਾਹਿਬ ਵਿਖੇ 7 ਸਾਲ ਦੇ ਮਾਸੂਮ ਨੂੰ ਛੱਡ ਕੇ ਮਾਪੇ ਹੋਏ ਫਰਾਰ


ਅੰਮ੍ਰਿਤਸਰ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਅਣਪਛਾਤੇ ਪਰਿਵਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕ 7 ਸਾਲ ਦੇ ਕਰੀਬ ਦਾ ਆਪਣਾ ਬੱਚਾ ਛੱਡ ਗਏ ਹਨ। ਖਾਸ ਗੱਲ ਇਹ ਹੈ ਕਿ ਪਰਿਵਾਰ ਆਪਣਾ ਬੱਚਾ 12 ਮਿੰਟ ਦੇ ਅੰਦਰ-ਅੰਦਰ ਛੱਡ ਕੇ, ਬਿਨਾਂ ਮੱਥਾ ਟੇਕਿਆ, ਬਿਨਾਂ ਪਰਿਕਰਮਾ ਕੀਤੀਆਂ ਵਾਪਸ ਭੱਜ ਗਏ, ਜੋ ਕਿ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ‘ਚ ਨਜ਼ਰ ਵੀ ਆ ਰਹੇ ਹਨ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਹ ਬੱਚਾ ਗਲਿਆਤਰਾ ਚੌਂਕੀ ਦੀ ਸਹਾਇਤਾ ਨਾਲ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਭੇਜ ਦਿਤਾ ਗਿਆ ਹੈ।
