ਪਾਕਿਸਤਾਨ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼, ਭਾਰਤ 6ਵੇਂ ਨੰਬਰ ’ਤੇ

0
9a5455fc-369a-416d-9249-58978fde7204

ਆਲਮੀ ਪ੍ਰਦੂਸ਼ਣ ਬਾਰੇ ਰਿਪੋਰਟ ਜਾਰੀ, ਉੱਤਰ ਪ੍ਰਦੇਸ਼ ਦਾ ਲੋਨੀ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਨਵੀਂ ਦਿੱਲੀ, 25 ਮਾਰਚ (ਨਿਊਜ਼ ਟਾਊਨ ਨੈਟਵਰਕ) : ਦੁਨੀਆਂ ਭਰ ਵਿੱਚ ਹਵਾ ਦੀ ਗੁਣਵੱਤਾ ’ਤੇ ਜਾਰੀ ਕੀਤੀ ਗਈ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2025 ਨੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਰੱਖੇ ਹਨ। ਰਿਪੋਰਟ ਮੁਤਾਬਕ ਭਾਰਤ ਦੁਨੀਆਂ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ। ਉੱਤਰ ਪ੍ਰਦੇਸ਼ ਦਾ ਲੋਨੀ ਸ਼ਹਿਰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨ ਕੀਤਾ ਗਿਆ ਹੈ, ਜਦਕਿ ਦਿੱਲੀ ਚੌਥੇ ਸਥਾਨ ’ਤੇ ਹੈ। ਸਵਿਟਜ਼ਰਲੈਂਡ ਦੀ ਕੰਪਨੀ ਆਈ.ਕਿਊ.ਏਅਰ ਵੱਲੋਂ ਤਿਆਰ ਕੀਤੀ ਇਸ ਰਿਪੋਰਟ ਨੇ 143 ਦੇਸ਼ਾਂ ਦੇ 9,446 ਸ਼ਹਿਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਰਿਪੋਰਟ ਵਿੱਚ ਦਰਸਾਇਆ ਗਿਆ ਕਿ ਲੋਨੀ ਵਿੱਚ PM2.5 ਦੀ ਸਾਲਾਨਾ ਔਸਤ ਸੰਘਣਤਾ 112.5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ, ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਤੋਂ 22 ਗੁਣਾ ਵੱਧ ਹੈ। ਰੀਪੋਰਟ ਅਨੁਸਾਰ ਪਾਕਿਸਤਾਨ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ। ਇਸ ਤੋਂ ਬਾਅਦ ਬੰਗਲਾਦੇਸ਼ੀ, ਤਜ਼ਾਕਿਸਤਾਨ, ਚਾਡ ਅਤੇ ਕਾਂਗੋ ਦਾ ਨੰਬਰ ਹੈ। ਆਈ.ਕਿਊ.ਏਅਰ ਦੇ ਆਲਮੀ ਸੀ.ਈ.ਓ. ਫਰੈਂਕ ਹੈਮਸ ਨੇ ਕਿਹਾ, ‘ਹਵਾ ਦੀ ਗੁਣਵੱਤਾ ਇਕ ਨਾਜ਼ੁਕ ਸੰਪਤੀ ਹੈ ਜਿਸਦੀ ਰੱਖਿਆ ਲਈ ਸਰਗਰਮ ਯਤਨ ਲਾਜ਼ਮੀ ਹਨ। ਬਿਨਾਂ ਨਿਗਰਾਨੀ ਦੇ ਅਸੀਂ ਨਹੀਂ ਜਾਣ ਸਕਦੇ ਕਿ ਅਸੀਂ ਕੀ ਸਾਹ ਲੈ ਰਹੇ ਹਾਂ।’ ਜਦਕਿ ਗ੍ਰੀਨਪੀਸ ਇੰਟਰਨੈਸ਼ਨਲ ਦੇ ਸੀਨੀਅਰ ਵਿਗਿਆਨੀ ਐਡਨ ਫੈਰੋ ਨੇ ਕਿਹਾ, ‘ਇਹ ਖੁੱਲ੍ਹੇ ਤੇ ਪਾਰਦਰਸ਼ੀ ਡਾਟਾ ਪ੍ਰਦੂਸ਼ਣ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਬਹੁਤ ਜ਼ਰੂਰੀ ਹੈ।’ ਰਿਪੋਰਟ ਨੇ ਇਹ ਵੀ ਦਰਸਾਇਆ ਕਿ 2025 ਵਿੱਚ ਜੰਗਲਾਂ ਦੀਆਂ ਅੱਗਾਂ ਅਤੇ ਉਦਯੋਗਿਕ ਖੇਤੀਬਾੜੀ ਨੇ ਹਵਾ ਦੀ ਗੁਣਵੱਤਾ ਨੂੰ ਹੋਰ ਖਰਾਬ ਕੀਤਾ। ਭਾਰਤ ਦੇ ਪੰਜ ਸ਼ਹਿਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦਸ ਸ਼ਹਿਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ’ਚ ਲੋਨੀ, ਬਿਰਨਿਹਾਟ, ਦਿੱਲੀ, ਗਾਜ਼ੀਆਬਾਦ ਅਤੇ ਉਲਾ ਸ਼ਾਮਲ ਹਨ। ਇਹ ਅੰਕੜੇ ਸਪਸ਼ਟ ਕਰਦੇ ਹਨ ਕਿ ਹਵਾ ਪ੍ਰਦੂਸ਼ਣ ਸਿਰਫ਼ ਵਾਤਾਵਰਣੀ ਨਹੀਂ, ਸਿਹਤ ਸੰਕਟ ਵੀ ਹੈ, ਜਿਸ ’ਤੇ ਤੁਰੰਤ ਕਾਰਵਾਈ ਦੀ ਲੋੜ ਹੈ।

Leave a Reply

Your email address will not be published. Required fields are marked *