ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ 12ਵੀਂ ਜਮਾਤ ਦੀ ਗਣਿਤ ਦੀ ਪੁਸਤਕ ਰਿਲੀਜ਼

0
PHOTO-2025-11-13-17-49-48

ਕੁਰਾਲੀ, 13 ਨਵੰਬਰ (ਰਾਜਾ ਸਿੰਘ ਭੰਗੂ)

ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਸ਼ਹਿਰ ਦੇ ਵਸਨੀਕ ਅਤੇ ਲੇਖਕ ਨਵੀਨ ਵਰਮਾ ਡਾਇਰੈਕਟਰ ਮਾਈਂਡ ਰਾਈਜਰ ਇੰਸਟੀਟਿਊਟ ਵੱਲੋਂ ਤਿਆਰ ਕੀਤੀ ਗਈ ਬਾਰਵੀਂ ਜਮਾਤ ਦੀ ਗਣਿਤ ਵਿਸ਼ੇ ਦੀ ਕਿਤਾਬ ਅੱਜ ਮਾਈਂਡ ਰਾਈਜਰ ਇੰਸਟੀਟਿਊਟ ਵਿਖੇ ਰੀਲੀਜ਼ ਕੀਤੀ ਗਈ। ਇਸ ਮੌਕੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਲੇਖਕ ਨਵੀਨ ਵਰਮਾ ਵੱਲੋਂ ਕੀਤੇ ਗਏ ਇਸ ਸਿੱਖਿਆ ਪ੍ਰੋਤਸਾਹਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ ਨੂੰ ਗਣਿਤ ਪੜ੍ਹਨ ਵਿੱਚ ਸੌਖਾ ਤੇ ਰੁਚਿਕਰ ਤਰੀਕਾ ਪ੍ਰਦਾਨ ਕਰੇਗੀ। ਲੇਖਕ ਨਵੀਨ ਵਰਮਾ ਨੇ ਦੱਸਿਆ ਕਿ ਇਹ ਕਿਤਾਬ ਇਹ ਸੀਬੀਐਸਈ ਬੋਰਡ ਦੇ ਨਵੇਂ ਸਿਲੇਬਸ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਗਣਿਤ ਦੇ ਮੁਸ਼ਕਲ ਸਵਾਲਾਂ ਨੂੰ ਨਵੇਂ ਤੇ ਸੌਖੇ ਤਰੀਕੇ ਨਾਲ ਹੱਲ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਰੁਚੀ ਵਧੇਗੀ ਅਤੇ ਉਹ ਚੰਗੇ ਅੰਕ ਪ੍ਰਾਪਤ ਕਰ ਸਕਣਗੇ। ਇਸ ਕਿਤਾਬ ਵਿੱਚ ਵਿਦਿਆਰਥੀਆਂ ਦੀ ਸੁਵਿਧਾ ਲਈ ਅਤੇ 95 ਪ੍ਰਤੀਸ਼ਤ ਤੋਂ ਜਿਆਦਾ ਨੰਬਰ ਲੈਣ ਵਿੱਚ ਡੀਡੀਐਸ ਅਤੇ ਜੀਟੀਕਿਊ ਨਾਮਕ ਵਿਸ਼ੇਸ਼ ਸੈਕਸ਼ਨ ਵੀ ਜੋੜੇ ਗਏ ਹਨ, ਜੋ ਵਿਦਿਆਰਥੀਆਂ ਲਈ ਮਦਦਗਾਰ ਸਾਬਤ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਸਲਰ ਜਸਵਿੰਦਰ ਸਿੰਘ ਗੋਲਡੀ, ਕੌਸਲਰ ਰਮਾਂਕਾਂਤ ਕਾਲੀਆ, ਕੌਸਲਰ ਲਖਵੀਰ ਸਿੰਘ ਲੱਕੀ,ਦਿਨੇਸ਼ ਗੌਤਮ ,ਸੰਜੂ ਰਾਣਾ , ਸੰਜੀਵ ਗੋਗਨਾ, ਪਵਨ ਕੁਮਾਰ ਵਰਮਾ, ਜਸਮੀਤ ਸਿੰਘ ਮਿੰਟੂ, ਮਾਸਟਰ ਅਸ਼ੀਸ਼ , ਹਿਤੇਸ਼ ਹਿੱਤੀ ਤੇ ਹੋਰ ਮੋਹਤਬਰ ਹਾਜਰ ਸਨ।

Leave a Reply

Your email address will not be published. Required fields are marked *