ਰਾਤੋ ਰਾਤ ਕੁੜੀ ਨੇ ਹੜ੍ਹ ਪੀੜ੍ਹਤਾਂ ਲਈ ਦੁਬਈ ਤੋਂ ਚੱਕ ਲਿਆਂਦੀਆਂ ਕਿਸ਼ਤੀਆਂ!

0
Screenshot 2025-09-08 184059

ਮੀਰਾ ਨੇ ਕਿਹਾ, ਲੋਕਾਂ ਦਾ ਦਰਦ ਵੇਖਿਆ ਨਹੀਂ ਗਿਆ

ਫਿਰੋਜ਼ਪੁਰ, 8 ਸਤੰਬਰ (ਰਾਜੇਸ਼ ਧਵਨ) : ਪੰਜਾਬ ਅੰਦਰ ਆਏ ਹੜ੍ਹਾਂ ਨਾਲ ਜਿੱਥੇ ਬਹੁਤ ਡੂੰਘੇ ਦਰਦ ਦਿਤੇ ਹਨ, ਓਥੇ ਭਾਈਚਾਰਕ ਸਾਂਝਾ ਵੀ ਹੋਰ ਪਕੇਰੀਆਂ ਕੀਤੀਆਂ ਹਨ। ਅੱਜ ਇਥੇ ਹੜ੍ਹਾਂ ਵਿਚ ਫਸੇ ਲੋਕਾਂ ਵਾਸਤੇ ਕਿਸ਼ਤੀਆਂ ਅਤੇ ਹੋਰ ਘਰੇਲੂ  ਰਾਹਤ ਸਮੱਗਰੀ ਲੈ ਕੇ ਪੁੱਜੀ ਮੀਰਾ ਜੋ ਕਿ ਬਨੀ ਖੇਤ (ਡਲਹੌਜ਼ੀ) ਹਿਮਾਚਲ ਪ੍ਰਦੇਸ਼ ਵਿਖੇ ਮੀਰਾ ਮੈਡੀਟੇਸ਼ਨ ਐਂਡ ਵੈਲਨੈਸ ਸੈਂਟਰ ਚਲਾਉਂਦੀ ਹੈ, ਨੇ ਕਿਹਾ ਕਿ ਜਦੋਂ ਉਸ ਨੇ ਖ਼ਬਰਾਂ ਵਿਚ ਸੁਣਿਆ ਤਾਂ ਉਸ ਤੋਂ ਹੜ੍ਹਾਂ ਨਾਲ ਜੂਝ ਰਹੇ ਲੋਕਾਂ ਦਾ ਦਰਦ ਵੇਖਿਆ ਨਹੀਂ ਗਿਆ। ਉਸ ਨੇ ਪਤਾ ਕੀਤਾ ਕਿ ਭਾਰਤ ਵਿਚੋਂ ਕਿਸ਼ਤੀਆਂ ਜਲਦੀ ਨਹੀਂ ਮਿਲ ਰਹੀਆਂ ਸਨ ਤਾਂ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੀ, ਜਿਥੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਦੁਬਈ ਪੁੱਜ ਕੇ ਓਥੋਂ ਇਕ ਦਿਨ ਵਿਚ ਦੋ ਕਿਸ਼ਤੀਆਂ ਖਰੀਦ ਕੇ ਲਿਆਈ ਅਤੇ ਮੋਹਾਲੀ ਦੇ ਗੁਰਬੀਰ ਸੰਧੂ ਦੇ ਕਹਿਣ ‘ਤੇ ਗਾਮਾ ਸਿੱਧੂ ਅਤੇ ਅਵਤਾਰ ਭੁੱਲਰ ਨਾਲ ਸੰਪਰਕ ਕਰਕੇ ਫ਼ਿਰੋਜ਼ਪੁਰ ਦੇ ਪਿੰਡ ਹਾਮਦ ਚੱਕ ਵਿਖੇ ਪੁੱਜ ਕੇ ਕਿਸ਼ਤੀਆਂ ਗਾਇਕ ਇੰਦਰਜੀਤ ਨਿੱਕੂ ਤੇ ਖ਼ਾਲਸਾ ਏਡ ਦੀ ਟੀਮ ਦੇ ਹਵਾਲੇ ਕਰ ਦਿਤੀਆਂ। ਮੀਰਾ ਨੇ ਕਿਹਾ ਕਿ ਉਹ ਭੈਣਾਂ ਅਤੇ ਬੱਚਿਆਂ ਦੇ ਲਈ ਵੀ ਜ਼ਰੂਰੀ ਸਮਾਨ ਲੈ ਕੇ ਆਈ ਹੈ। ਦਵਾਈਆਂ ਵੀ ਨਾਲ ਲਿਆਂਦੀ ਗਈ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਦਿਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇੰਦਰਜੀਤ ਨਿੱਕੂ ਹੋਰੀਂ ਦੀ ਟੀਮ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੀ ਹੋਈ ਹੈ ਤੇ ਲੋਕਾਂ ਨੂੰ ਘਰਾਂ ਵਿਚ ਜਾ ਕੇ ਰਾਸ਼ਨ ਆਦਿ ਵੰਡ ਰਹੀ ਹੈ। ਇਸ ਮੌਕੇ ਗਾਇਕ ਇੰਦਰਜੀਤ ਨਿੱਕੂ, ਯੁੱਧਵੀਰ ਮਾਣਕ, ਗਾਮਾ ਸਿੱਧੂ, ਅਵਤਾਰ ਭੁੱਲਰ, ਅਦਾਕਾਰਾ ਅਰਵਿੰਦਰ ਕੌਰ, ਪ੍ਰਭਜੋਤ ਸਿੰਘ , ਪ੍ਰਿੰਸ ਖਾਲਸਾ ਖਲਚੀਆਂ, ਹਰਸ਼ ਅਰੋੜਾ, ਆਰੀਅਨ, ਧਰਮਿੰਦਰ ਚੰਡੀਗੜ੍ਹ, ਰਮਨਦੀਪ ਕੌਰ, ਅਮਨਦੀਪ ਕੌਰ,  ਦਲਜੀਤ ਸਿੰਘ ਮਹਾਲਮ, ਮੁੱਖਾ ਵਿਰਕ, ਅਮਨ ਬੋਪਾਰਾਏ, ਰਿਸ਼ੀ ਰਾਹੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *