ਭਾਰੀ ਬਾਰਿਸ਼ ਦੇ ਚਲਦਿਆਂ ਕੱਚੇ ਕਮਰੇ ਦੀ ਛੱਤ ਡਿੱਗਣ ਨਾਲ ਇਕ ਦੀ ਮੌਤ !


ਮੋਗਾ , 1 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਬੀਤੀ ਰਾਤ ਹੋਈ ਭਾਰੀ ਬਾਰਿਸ਼ ਦੇ ਚਲਦਿਆਂ ਸਥਾਨਕ ਪੁੱਲੀ ਵਾਲੇ ਮੁਹੱਲੇ ’ਚ ਇਕ ਕੱਚੇ ਘਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਕਮਰੇ ‘ਚ ਪਏ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਕਮਰੇ ’ਚ ਇਕੱਲਾ ਰਹਿੰਦਾ ਸੀ ਤੇ ਸਾਰੀ ਰਾਤ ਮਲਬੇ ਹੇਠਾਂ ਦੱਬਿਆ ਰਿਹਾ, ਜਦ ਇਸ ਘਟਨਾ ਸਬੰਧੀ ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਸਮਾਜ ਸੇਵੀ ਵਿਨੋਦ ਕੁਮਾਰ ਕਾਲਾ ਛਾਬੜਾ ਦਿੱਤੀ ਤਾਂ ਉਹ ਕੁਝ ਵਿਅਕਤੀਆਂ ਨੂੰ ਆਪਣੇ ਨਾਲ ਲੈਕੇ ਘਟਨਾ ਸਥਾਨ ਤੇ ਪੁੱਜੇ ਤੇ ਵਿਅਕਤੀਆਂ ਦੀ ਮਦਦ ਨਾਲ ਮਲਬੇ ਹੇਠੋ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਢਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਾ ਛਾਬੜਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਰਾਮ ਸਿੰਘ 48 ਸਾਲ ਪੁੱਤਰ ਬਾਜ ਸਿੰਘ ਬਾਜਾ ਵਾਸੀ ਪੁੱਲੀ ਵਾਲਾ ਮੁਹੱਲਾ ਜਿਸ ਦਾ ਵਿਆਹ ਨਹੀਂ ਹੋਇਆ ਸੀ ਤੇ ਰਿਕਸ਼ਾ ਚਲਾਕੇ ਆਪਣਾ ਗੁਜਾਰਾ ਕਰਦਾ ਸੀ ਤੇ ਪੁੱਲੀ ਵਾਲੇ ਮੁਹੱਲੇ ’ਚ ਇਕ ਕਮਰੇ ਇਕੱਲਾ ਹੀ ਰਹਿੰਦਾ ਸੀ।
