ਬਾਪੂ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਫਾਰਚੂਨਰ ਦਾ ਐਨ ਆਰ ਆਈ ਡ੍ਰਾਈਵਰ ਗ੍ਰਿਫਤਾਰ


ਜਲੰਧਰ, 16 ਜੁਲਾਈ, 2025 (ਨਿਊਜ਼ ਟਾਊਨ ਨੈਟਵਰਕ) :
ਜਲੰਧਰ ਪੁਲਿਸ ਨੇ ਮੈਰਾਥਨ ਦੌੜਾਕ ਬਾਪੂ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਫਾਰਚੂਨਰ ਡ੍ਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਢਿੱਲੋਂ ਵਜੋਂ ਹੋਈ ਹੈ ਜੋ ਕਰਤਾਰਪੁਰ ਨੇੜਲੇ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ ਤੇ ਕੈਨੇਡਾ ਦਾ ਵਸਨੀਕ ਹੈ। ਉਹ ਇਕ ਹਫਤਾ ਪਹਿਲਾਂ ਹੀ ਪੰਜਾਬ ਆਇਆ ਸੀ।
ਉਸਨੇ ਪੁਲਿਸ ਕੋਲ ਮੰਨਿਆ ਹੈ ਕਿ ਉਸ ਨੇ ਹੀ ਟੱਕਰ ਮਾਰੀ ਸੀ ਤੇ ਭੀੜ ਇਕੱਠੀ ਹੋਣ ’ਤੇ ਉਹ ਮੌਕੇ ਤੋਂ ਖਿਸਕ ਗਿਆ ਸੀ। ਗੱਡੀ ਦੀ ਨੰਬਰ ਪਲੇਟ ਤੋਂ ਪਤਾ ਲੱਗਾ ਕਿ ਇਹ ਗੱਡੀ ਕਪੂਰਥਲਾ ਨਿਵਾਸੀ ਵਰਿੰਦਰ ਸਿੰਘ ਦੇ ਨਾਂ ’ਤੇ ਰਜਿਸਟਰ ਸੀ, ਜਿਸਨੇ ਪੁਲਿਸ ਨੂੰ ਦੱਸਿਆ ਕਿ ਉਹ ਇਹ ਗੱਡੀ ਢਿੱਲੋਂ ਨੂੰ ਵੇਚ ਚੁੱਕਾ ਸੀ।
ਪੁਲਿਸ ਅੱਜ ਉਸਨੂੰ ਅਦਾਲਤ ਵਿਚ ਪੇਸ਼ ਕਰੇਗੀ।