ਭਗੌੜੇ ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ ‘ਚ ਗ੍ਰਿਫ਼ਤਾਰ

ਪੀਐਨਬੀ ਘੁਟਾਲੇ ‘ਚ ਸ਼ਾਮਲ ਹੋਣ ਦਾ ਦੋਸ਼, ਈਡੀ-ਸੀਬੀਆਈ ਨੇ ਹਵਾਲਗੀ ਲਈ ਕੀਤੀ ਸੀ ਅਪੀਲ

ਵਾਸ਼ਿੰਗਟਨ, 5 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੀਐਨਬੀ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਦੇ ਭਰਾ ਨਿਹਾਲ ਮੋਦੀ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰੀ 4 ਜੁਲਾਈ ਨੂੰ ਕੀਤੀ ਗਈ ਸੀ।
ਭਾਰਤ ਦੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨਿਹਾਲ ਦੀ ਹਵਾਲਗੀ ਲਈ ਅਪੀਲ ਕੀਤੀ ਸੀ। ਨਿਹਾਲ ਦੀ ਜ਼ਮਾਨਤ ਦੀ ਸੁਣਵਾਈ 17 ਜੁਲਾਈ ਨੂੰ ਨੈਸ਼ਨਲ ਡਿਸਟ੍ਰਿਕਟ ਆਫ਼ ਹੋਨੋਲੂਲੂ (ਐਨਡੀਓਐਚ) ਵਿਚ ਹੋਵੇਗੀ। ਅਮਰੀਕੀ ਨਿਆਂ ਵਿਭਾਗ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਨਿਹਾਲ ਮੋਦੀ ਵਿਰੁੱਧ ਦੋ ਦੋਸ਼ਾਂ ‘ਤੇ ਕਾਰਵਾਈ ਕੀਤੀ ਗਈ ਹੈ: ਪਹਿਲਾ ਮਨੀ ਲਾਂਡਰਿੰਗ ਅਤੇ ਦੂਜਾ ਅਪਰਾਧਿਕ ਸਾਜ਼ਿਸ਼।
ਅਮਰੀਕਾ ਵਿਚ ਐਲਐਲਡੀ ਡਾਇਮੰਡਸ ਨਾਲ ਧੋਖਾਧੜੀ ਤੋਂ ਇਲਾਵਾ ਨਿਹਾਲ ਮੋਦੀ ‘ਤੇ 13,600 ਕਰੋੜ ਰੁਪਏ ਦੇ ਪੀਐਨਬੀ ਘੁਟਾਲੇ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਈਡੀ ਅਤੇ ਸੀਬੀਆਈ ਜਾਂਚਾਂ ਤੋਂ ਪਤਾ ਲੱਗਿਆ ਹੈ ਕਿ ਨਿਹਾਲ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਮਦਦ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਨਕਲੀ ਕੰਪਨੀਆਂ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਪੈਸਾ ਲੁਕਾਇਆ ਗਿਆ ਸੀ।
