‘ਨਿਹੰਗ ਸਿੰਘਾਂ’ ਵੱਲੋਂ ਵਪਾਰੀ ਨਾਲ ਕੁੱਟਮਾਰ ਕਰਦਿਆਂ ਦੀ ਵੀਡੀਓ ਵਾਇਰਲ


ਉਤਰਾਖੰਡ, 1 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਉਤਰਾਖੰਡ ਦੇ ਜੋਸ਼ੀਮੱਠ ‘ਚ ਸਥਾਨਕ ਲੋਕਾਂ ਨਾਲ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕਰਨ ਦੀ ਇਕ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਜਿਸ ਨਾਲ ਨਿਹੰਗ ਸਿੰਘ ਝੜਪ ਰਹੇ ਨੇ ਉਹ ਏਥੋਂ ਦੇ ਲੋਕਲ ਵਿਪਾਰੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਤੇ ਵੀ ਨਿਹੰਗਾਂ ਵਲੋਂ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਜਿਸਦੇ ਚਲਦੇ 7 ਨਿਹੰਗਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ
ਦਸਿਆ ਜਾ ਰਿਹਾ ਹੈ ਕਿ ਇਹ ਨਿਹੰਗ ਸਿੰਘ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾ ਰਹੇ ਸੀ ਜਿਸ ਤੋਂ ਬਾਅਦ ਓਥੋਂ ਦੇ ਸਥਾਨਕ ਲੋਕਾਂ ਨਾਲ ਮਾਮੂਲੀ ਜਿਹੀ ਕਹਾਸੁਣੀ ਤੋਂ ਬਾਅਦ ਇਹ ਕਹਾਸੁਣੀ ਝਗੜੇ ਦੇ ਰੂਪ ਵਿਚ ਤਬਦੀਲ ਹੋ ਗਈ। ਇਹਨਾਂ ਨਿਹੰਗ ਸਿੰਘਾਂ ਵਿਚ ਇਕ ਨਾਬਾਲਿਗ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ 7 ਨਿਹੰਗਾਂ ਖਿਲਾਫ ਕਾਰਵਾਈ ਕਰਕੇ ਓਹਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਨਿਹੰਗ ਸਿੰਘ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ।