ਪੰਜਾਬ ਸਰਕਾਰ ਨੂੰ NGT ਦਾ ਵੱਡਾ ਝਟਕਾ, ਫ਼ੋਡਾਂ ਦੀ ਵਰਤੋਂ ‘ਤੇ ਲੱਗੀ ਰੋਕ

0
WhatsApp Image 2025-08-19 at 6.02.10 PM

ਪਟਿਆਲਾ/ ਚੰਡੀਗੜ੍ਹ, 19 ਅਗਸਤ (ਨਿਊਜ਼ ਟਾਊਨ ਨੈਟਵਰਕ) :

ਰਾਸ਼ਟਰੀ ਹਰਿਤ ਅਥਾਰਟੀ (NGT) ਨੇ ਪੰਜਾਬ ਸਰਕਾਰ ਦੁਆਰਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਅਤੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਫੰਡਾਂ ਦੀ ਵਰਤੋਂ ‘ਤੇ 3 ਸਤੰਬਰ ਤਕ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਇਕ ਨਾਗਰਿਕ ਸਮਾਜ ਸਮੂਹ ‘ਪਬਲਿਕ ਐਕਸ਼ਨ ਕਮੇਟੀ’ (PAC) ਦੀ ਪਟੀਸ਼ਨ ‘ਤੇ ਆਇਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਅਖਬਾਰ ਦੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਕਿ ਪੰਜਾਬ ਸਰਕਾਰ ਨੇ PPCB ਤੋਂ ₹250 ਕਰੋੜ ਅਤੇ ਵਣ ਵਿਭਾਗ ਤੋਂ ₹84 ਕਰੋੜ ਸਮੇਤ ਵੱਖ-ਵੱਖ ਵਿਭਾਗਾਂ ਤੋਂ ਕੁੱਲ ₹1,441.49 ਕਰੋੜ ਜਮ੍ਹਾਂ ਕਰਨ ਦਾ ਨਿਰਦੇਸ਼ ਦਿਤਾ ਸੀ।

ਇਸ ਦੇ ਵਿਰੋਧ ਵਿਚ PAC ਨੇ ਇਨ੍ਹਾਂ ਫੰਡਾਂ ਨੂੰ ਰੋਕਣ ਲਈ NGT ਕੋਲ ਪਹੁੰਚ ਕੀਤੀ। ਪਟੀਸ਼ਨ ਵਿਚ PAC ਨੇ ਕਿਹਾ ਕਿ ਇਹ ਫੰਡ ਵਿਸ਼ੇਸ਼ ਤੌਰ ‘ਤੇ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਲਈ ਬਣਾਏ ਗਏ ਹਨ, ਨਾ ਕਿ ਸਰਕਾਰ ਦੇ ਆਮ ਖਰਚਿਆਂ ਲਈ। PAC ਨੇ ਦਲੀਲ ਦਿਤੀ ਕਿ ਫੰਡਾਂ ਨੂੰ ਟ੍ਰਾਂਸਫਰ ਕਰਨ ਦਾ ਸਰਕਾਰੀ ਆਦੇਸ਼ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਸਬੰਧਤ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਫੰਡ ਸਿਰਫ਼ ਜੰਗਲਾਤ, ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਜੰਗਲਾਂ ਦੀ ਮੁੜ ਸਥਾਪਨਾ ਲਈ ਵਰਤੇ ਜਾ ਸਕਦੇ ਹਨ। NGT ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਅਤੇ ਫੰਡਾਂ ਦੀ ਵਰਤੋਂ ‘ਤੇ ਰੋਕ ਲਗਾ ਦਿਤੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਸਤੰਬਰ ਨੂੰ ਹੋਵੇਗੀ।

Leave a Reply

Your email address will not be published. Required fields are marked *