ਨੌਜਵਾਨ ਗਾਇਕ ਸਰਬਜੀਤ ਚਤਾਮਲਾ ਦਾ ਨਵਾਂ ਗੀਤ “ਧੋਖੇ ਉੱਤੇ ਧੋਖਾ” ਰਿਲੀਜ਼


ਮੋਰਿੰਡਾ, 12 ਜੂਨ (ਸੁਖਵਿੰਦਰ ਸਿੰਘ ਹੈਪੀ): ਨੌਜਵਾਨ ਗਾਇਕ ਸਰਬਜੀਤ ਚਤਾਮਲਾ ਦਾ ਨਵਾਂ ਦਰਦ ਭਰਿਆ ਗੀਤ “ਧੋਖੇ ਉੱਤੇ ਧੋਖਾ” ਰਲੀਜ਼ ਹੋ ਗਿਆ ਹੈ। ਗੀਤ ਨੂੰ ਲਿਖਿਆ ਹੈ ਸਰਬਜੀਤ ਚਤਾਮਲਾ ਅਤੇ ਜਿੰਦ ਕੇ ਨੇ ਇਸਦਾ ਸੰਗੀਤ ਐਲ ਐਲ ਵੀਟਸ ਨੇ ਤਿਆਰ ਕੀਤਾ ਹੈ ਵੀਡੀਓ ਕਿੰਦਾ ਢੰਗਰਾਲੀ ਨੇ ਬਣਾਈ ਹੈ, ਵੀਡੀਓ ਐਡੀਟਰ ਓਮਾਨ ਖਾਂਨ ਨੇ ਕੀਤੀ ਹੈ, ਪੋਸਟਰ ਸੋਰਵ ਪਾਲੀਆ ਨੇ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਹੈ, ਕੰਪਨੀ ਲਾਈਵ ਬੋਕਸ ਰੀਕਾਰਡ, ਪੇਸ਼ਕਸ਼ ਲਖਵਿੰਦਰ ਸਿੰਘ ਦੀ ਹੈ।
ਗਾਇਕ ਸਰਬਜੀਤ ਚਤਾਮਲਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਾਰੇ ਸਟਾਫ ਵੱਲੋਂ ਹਰ ਵਾਰ ਉਹਨਾਂ ਦੇ ਗੀਤਾਂ ਨੂੰ ਬਹੁਤ ਪਿਆਰ ਮਿਲਦਾ ਹੈ ਇਸ ਵਾਰ ਚੰਡੀਗੜ੍ਹ ਯੂਨੀਵਰਸਿਟੀ ਦੇ ਵੀਸੀ ਮੰਨਾ ਸਰ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਨਵੇਂ ਗੀਤ “ਧੋਖੇ ਉੱਤੇ ਧੋਖੇ” ਦਾ ਪੋਸਟਰ ਰਿਲੀਜ਼ ਕਰਕੇ ਬਹੁਤ ਪਿਆਰ ਬਖਸ਼ਿਆ।
ਸਪੈਸ਼ਲ ਧੰਨਵਾਦ ਆਲ ਸਕਿਓ੍ਰਟੀ ਸਟਾਫ ਅਤੇ ਗਾਇਕ ਏਕਨੂਰ ਸਿੱਧੂ, ਮੀਤ ਦਿਓਲ, ਦੀਪ ਗੁਰਦੀਪ, ਗੀਤਕਾਰ ਪ੍ਰਿਥੀ ਸਿੱਲ੍ਹ, ਭਿੰਦਰ ਮਾਨਖੇੜੀ, ਰਾਜੂ ਹਸਨਪੁਰੀ, ਗੁਰਿੰਦਰ ਚੱਕਲਾਂ, ਹੈਪੀ ਮੋਰਿੰਡਾ, ਹਰਪ੍ਰੀਤ ਸਿੰਘ ਹਵਾਰਾ, ਤਰਲੋਚਨ ਸਿੰਘ ਸੈਣੀ, ਜਸਵੰਤ ਸਿੰਘ ਭਿਉਰਾ, ਬੱਬੂ ਸਹੇੜੀ ਸਾਰਿਆ ਦੋਸਤਾਂ ਮਿੱਤਰਾਂ ਦਾ ਦਿਲੋ ਧੰਨਵਾਦ ਹੈ। ਉਮੀਦ ਹੈ ਸਾਰੇ ਦੋਸਤ-ਮਿੱਤਰ ਪਹਿਲਾਂ ਵਾਂਗ ਇਸ ਗੀਤ ਨੂੰ ਮਣਾ ਮੂਹੀ ਪਿਆਰ ਦੇਣਗੇ।