ਨੀਰੂ ਬਾਜਵਾ ਤੇ ਇੰਦਰਜੀਤ ਸਿੰਘ ਨਿੱਕੂ 15 ਪਿੰਡਾਂ ਦੇ ਬੱਚਿਆਂ ਦੀ ਭਰਨਗੇ ਫ਼ੀਸ


ਫ਼ਿਰੋਜ਼ਪੁਰ, 17 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਅਦਾਕਾਰਾ ਨੀਰੂ ਬਾਜਵਾ ਦੀ ਟੀਮ ਨੇ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਹੜ੍ਹ ਕਾਰਨ ਪ੍ਰਭਾਵਤ 15 ਪਿੰਡਾਂ ਦੇ ਬੋਰਡ ਕਲਾਸਾਂ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਦੀ ਪੂਰੀ ਫ਼ੀਸ ਉਨ੍ਹਾਂ ਵਲੋਂ ਅਦਾ ਕੀਤੀ ਜਾਵੇਗੀ।
ਹੰਭਲਾ ਫ਼ਾਊਂਡੇਸ਼ਨ ਪੰਜਾਬ ਵਲੋਂ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਇਸ ਮੁਹਿੰਮ ਵਿਚ ਕਲਾਕਾਰ, ਗਾਇਕ ਅਤੇ ਲੇਖਕ ਵੀ ਹਿੱਸਾ ਪਾ ਰਹੇ ਹਨ। ਗਾਇਕ ਇੰਦਰਜੀਤ ਸਿੰਘ ਨਿੱਕੂ ਅਪਣੀ ਟੀਮ ਸਮੇਤ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਇਨ੍ਹਾਂ ਇਲਾਕਿਆਂ ਵਿਚ ਲਗਾਤਾਰ ਬਣੇ ਹੋਏ ਹਨ।
ਕਲ ਅਦਾਕਾਰਾ ਨੀਰੂ ਬਾਜਵਾ ਦੀ ਟੀਮ ਨੇ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਹੜ੍ਹ ਕਾਰਨ ਪ੍ਰਭਾਵਤ 15 ਪਿੰਡਾਂ ਦੇ ਬੋਰਡ ਕਲਾਸਾਂ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਦੀ ਪੂਰੀ ਫੀਸ ਉਨ੍ਹਾਂ ਵਲੋਂ ਅਦਾ ਕੀਤੀ ਜਾਵੇਗੀ।