World Athletics Championship ਵਿਚ Neeraj Chopra ਦੀ ਹਾਰ !


ਭਾਰਤ, 19 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਉਲੰਪਿਕ ਗੋਲਡ ਮੈਡਲਿਸਟ ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ਵਿਚ ਬਹੁਤ ਹੀ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਜਾਪਾਨ ਦੇ ਟੋਕੀਉ ਵਿਚ ਨੀਰਜ ਦਾ ਪ੍ਰਦਰਸ਼ਨ ਬਹੁਤ ਹੀ ਨਿਰਾਸ਼ਾਜਨਕ ਰਿਹਾ। ਉਹ 6ਵੇਂ ਸਥਾਨ ਤੇ ਵੀ ਨਹੀਂ ਪਹੁੰਚ ਪਾਏ।
ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਦੂਜੇ ਜੈਵਲਿਨ ਥ੍ਰੋਅਰ, ਸਚਿਨ ਯਾਦਵ ਨੇ 86.27 ਮੀਟਰ ਦੀ ਦੂਰੀ ਤੈਅ ਕਰ ਕੇ ਨੀਰਜ ਚੋਪੜਾ ਨੂੰ ਪਛਾੜ ਦਿਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਦਾ ਪ੍ਰਦਰਸ਼ਨ ਵੀ ਮਾੜਾ ਰਿਹਾ। ਉਹ ਸਿਰਫ਼ 82.73 ਮੀਟਰ ਦਾ ਥਰੋਅ ਹੀ ਕਰ ਸਕੇ ਅਤੇ ਖੇਡ ਤੋਂ ਬਾਹਰ ਹੋ ਗਏ। ਨਦੀਮ ਵੀ ਟਾਪ-6 ਵਿਚ ਆਉਣ ਤੋਂ ਖੁੰਝ ਗਏ।
ਅਪਣੇ ਪਹਿਲੇ ਥ੍ਰੋਅ ਵਿਚ, ਨੀਰਜ ਚੋਪੜਾ ਨੇ 83.65 ਮੀਟਰ ਭਾਲਾ ਸੁੱਟਿਆ, ਦੂਜੇ ਥ੍ਰੋਅ ਵਿਚ 84.03 ਮੀਟਰ ਦੀ ਦੂਰੀ ਹੀ ਤੈਅ ਕਰ ਸਕੇ, ਉਨ੍ਹਾਂ ਦਾ ਤੀਜਾ ਥ੍ਰੋਅ ਫਾਊਲ ਰਿਹਾ, ਅਤੇ ਅਪਣੇ ਚੌਥੇ ਥ੍ਰੋਅ ਵਿਚ, ਉਹ ਸਿਰਫ਼ 82.86 ਮੀਟਰ ਹੀ ਭਾਲਾ ਸੁੱਟ ਸਕੇ। ਨੀਰਜ ਚੋਪੜਾ ਦਾ ਪੰਜਵਾਂ ਥ੍ਰੋਅ ਵੀ ਫਾਊਲ ਰਿਹਾ। ਇਸ ਤਰ੍ਹਾਂ ਉਨ੍ਹਾਂ ਦਾ ਵਰਲਡ ਚੈਂਪੀਅਨਸ਼ਿਪ ਦਾ ਸਫਰ ਵੀ ਇੱਥੇ ਖਤਮ ਹੋ ਗਿਆ।
ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਦੂਜੇ ਜੈਵਲਿਨ ਥ੍ਰੋਅਰ, ਸਚਿਨ ਯਾਦਵ ਨੇ 86.27 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟਿਆ। ਇਹ ਸਚਿਨ ਯਾਦਵ ਦਾ ਕਰੀਅਰ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ ਰਿਹਾ, ਜਿਸ ਨਾਲ ਉਹ ਚੌਥੇ ਸਥਾਨ ’ਤੇ ਰਹੇ। ਉਨ੍ਹਾਂ ਨੇ ਅਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿੱਲ ਜਿੱਤ ਲਿਆ।
ਤ੍ਰਿਨੀਡਾਡ ਐਂਡ ਟੋਬੈਗੋ ਦੇ ਵੈਲਕੌਟ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿੱਤਿਆ। ਉਨ੍ਹਾਂ ਨੇ 88.16 ਮੀਟਰ ਦੇ ਥਰੋਅ ਨਾਲ ਜੈਵਲਿਨ ਸੁੱਟ ਕੇ ਇਹ ਖਿਤਾਬ ਹਾਸਲ ਕੀਤਾ। ਗ੍ਰੇਨਾਡਾ ਦੇ ਪੀਟਰਸ 87.38 ਮੀਟਰ ਦੇ ਥਰੋਅ ਨਾਲ ਦੂਜੇ ਨੰਬਰ ’ਤੇ ਰਹੇ ਤੇ ਚਾਂਦੀ ਦਾ ਤਮਗ਼ਾ ਅਪਣੇ ਨਾਮ ਕੀਤਾ। ਅਮਰੀਕਾ ਦੇ ਕਰਟਿਸ ਥੌਮਸਨ ਨੇ 86.67 ਮੀਟਰ ਦੇ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।
ਨੀਰਜ ਚੋਪੜਾ ਲਗਾਤਾਰ ਦੂਜੀ ਵਾਰ ਇਸ ਟੂਰਨਾਮੈਂਟ ਦੇ ਫ਼ਾਈਨਲ ਵਿਚ ਪਹੁੰਚੇ ਸਨ। ਇਸ ਤੋਂ ਪਹਿਲਾਂ, 2023 ਵਿਚ ਬੁਡਾਪੇਸਟ ਵਿਚ ਹੋਈ ਆਖ਼ਰੀ ਵਰਲਡ ਚੈਂਪੀਅਨਸ਼ਿਪ ਵਿਚ, ਚੋਪੜਾ ਨੇ 88.17 ਮੀਟਰ ਦੇ ਜੈਵਲਿਨ ਥਰੋਅ ਨਾਲ ਸੋਨ ਤਮਗ਼ਾ ਜਿੱਤਿਆ ਸੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਪਿੱਛੇ ਛੱਡ ਦਿਤਾ ਸੀ। ਨੀਰਜ ਕੋਲ ਲਗਾਤਾਰ ਦੂਜੀ ਵਾਰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿੱਤਣ ਦਾ ਮੌਕਾ ਸੀ ਪਰ ਬੇਹੱਦ ਮਾੜੇ ਪ੍ਰਦਰਸ਼ਨ ਤੋਂ ਬਾਅਦ ਉਹ ਮੁਕਾਬਲੇ ਤੋਂ ਬਾਹਰ ਹੋ ਗਏ ਹਨ।
ਨੀਰਜ ਚੋਪੜਾ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਅੱਜ ਕੀ ਹੋਇਆ। ਇਹ ਬਹੁਤ ਸਮੇਂ ਤੋਂ ਨਹੀਂ ਹੋਇਆ। ਟੋਕੀਉ ਆਉਣ ਤੋਂ ਪਹਿਲਾਂ ਮੈਨੂੰ ਕੁੱਝ ਸਮੱਸਿਆਵਾਂ ਸਨ। ਦੋ ਹਫ਼ਤੇ ਪਹਿਲਾਂ, ਮੈਨੂੰ ਕੁੱਝ ਪਿੱਠ ਦੀਆਂ ਸਮੱਸਿਆਵਾਂ ਸਨ, ਪਰ ਮੈਂ ਕਿਸੇ ਨੂੰ ਨਹੀਂ ਦੱਸਣਾ ਚਾਹੁੰਦਾ ਸੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ “ਮੈਨੂੰ ਖ਼ੁਦ ’ਤੇ ਭਰੋਸਾ ਸੀ ਕਿ ਮੈਂ ਜਿੱਤ ਸਕਦਾ ਹਾਂ ਪਰ ਜੈਵਲਿਨ ਥ੍ਰੋਅ ਇਕ ਮੁਸ਼ਕਲ ਖੇਡ ਹੈ, ਜਿਸ ਲਈ ਤੁਹਾਡੇ ਸਰੀਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰ ਹੈ, ਜੇ ਤੁਹਾਡਾ ਸਰੀਰ ਪੂਰੀ ਤਰ੍ਹਾਂ ਤਿਆਰ ਨਹੀਂ ਹੈ, ਤਾਂ ਤੁਸੀਂ ਬਾਹਰ ਹੋ ਸਕਦੇ ਹੋ।”