ਫਗਵਾੜਾ ਦੀ ਨਰਿੰਦਰ ਕੌਰ ਕੈਨੇਡਾ ’ਚ ਬਣੀ ਵਕੀਲ


ਕੈਨੇਡਾ/ਫਗਵਾੜਾ, 16 ਜੁਲਾਈ (ਸੁਸ਼ੀਲ ਸ਼ਰਮਾ) : ਫਗਵਾੜਾ ਵਾਸੀ ਜਨਰਲ ਸਮਾਜ ਮੰਚ ਫਗਵਾੜਾ ਦੇ ਪ੍ਰਧਾਨ ਸ.ਮੋਹਣ ਸਿੰਘ ਸਾਈਂ ਦੀ ਨੂੰਹ ਕਨੇਡਾ ਵਿਚ ਵਕੀਲ ਬਣ ਗਈ ਹੈ। ਉਨ੍ਹਾਂ ਦੀ ਨੂੰਹ ਨਰਿੰਦਰ ਕੌਰ ਪਤਨੀ ਸਰਦਾਰ ਜਸਕਰਨ ਸਿੰਘ ਨੇ ਆਪਣੇ ਲਾਅ ਦੀ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਕਨੇਡਾ ਦੀ ਬਾਰ ਕੌਂਸਲ ਦੇ ਇਮਤਿਹਾਨ ਵਿਚ ਸਫਲਤਾ ਹਾਸਲ ਕਰ ਕੀਤੀ ਹੈ ਅਤੇ ਹੁਣ ਉਹ ਕੈਨੇਡਾ ਵਿਚ ਪ੍ਰੈਕਟਿਸ ਕਰ ਸਕੇਗੀ। ਇਸ ਮੌਕੇ ਪਰਿਵਾਰ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਸਮਾਜਕ ਜਥੇਬੰਦੀਆਂ ਵਲੋਂ ਵੀ ਨਰਿੰਦਰ ਕੌਰ ਨੂੰ ਮੁਬਾਰਕਬਾਦ ਦਿਤੀ ਗਈ। ਸ. ਮੋਹਣ ਸਿੰਘ ਸਾਈਂ ਨੇ ਕਿਹਾ ਕਿ ਇਹ ਸਿਰਫ਼ ਪਰਿਵਾਰ ਲਈ ਨਹੀਂ, ਸਗੋਂ ਪੂਰੇ ਸਮਾਜ ਲਈ ਮਾਣ ਦਾ ਮੌਕਾ ਹੈ। ਨਰਿੰਦਰ ਕੌਰ ਨੇ ਵੀ ਆਪਣੇ ਉਪਲਬਧੀ ਦਾ ਸਹਿਰਾ ਆਪਣੇ ਪਰਿਵਾਰ ਅਤੇ ਗੁਰੂ ਸਾਹਿਬਾਨਾ ਨੂੰ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿਚ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹੈ।