ਮਾਲੇਰਕੋਟਲਾ ‘ਚ ਨਗਰ ਕੀਰਤਨ ਦਾ ਗਰਮਜੋਸ਼ੀ ਨਾਲ ਹੋਇਆ ਸੁਆਗਤ

0
Screenshot 2025-11-18 172247

ਸਰਬੱਤ ਦੇ ਭਲੇ ਦੇ ਫ਼ਲਸਫ਼ੇ ਉਤੇ ਚੱਲ ਕੇ ਹੀ ਨਫ਼ਰਤਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ : ਜ਼ਾਹਿਦਾ ਸੁਲੇਮਾਨ

ਮਾਲੇਰਕੋਟਲਾ, 18 ਨਵੰਬਰ (ਮੁਨਸ਼ੀ ਫਾਰੂਕ) :

ਬੀਤੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਮਾਲੇਰਕੋਟਲਾ ਸ਼ਹਿਰ ਵਿਚ ਪਹੁੰਚਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਪਣੀ ਸਮੁੱਚੀ ਟੀਮ ਨਾਲ ਮਿਲ ਕੇ ਨਗਰ ਕੀਰਤਨ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਹ ਨਗਰ ਕੀਰਤਨ ਰਾਏਕੋਟ ਤੋਂ ਕਲਿਆਣ ਕਸਬੇ ਰਾਹੀਂ ਮਾਲੇਰਕੋਟਲਾ ਵਿਖੇ ਦਾਖ਼ਲ ਹੋਇਆ ਸੀ। ਸ਼ਹਿਰ ਤਕ ਪਹੁੰਚਦੇ-ਪਹੁੰਚਦੇ ਰਾਤ ਹੋ ਚੁੱਕੀ ਸੀ। ਹਾਜੀ ਰਮਜ਼ਾਨ ਨਗਰ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਦਫ਼ਤਰ ਦੇ ਬਾਹਰ ਅਕਾਲੀ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸੁਆਗਤ ਕੀਤਾ। ਲੱਡੂਆਂ ਤੇ ਫ਼ਰੂਟ ਦੀ ਸੇਵਾ ਕੀਤੀ ਅਤੇ ਨਗਰ ਕੀਰਤਨ ਵਿਚ ਪੰਜ ਪਿਆਰਿਆਂ ਸਮੇਤ ਸ਼ਾਮਲ ਹੋਰ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਨਗਰ ਕੀਰਤਨ ਦਾ ਸੁਆਗਤ ਕਰਨ ਲਈ ਮਾਲੇਰਕੋਟਲਾ ਵਾਸੀਆਂ ਵਿਚ ਬਹੁਤ ਉਤਸ਼ਾਹ ਸੀ, ਇਸੇ ਲਈ ਉਹ ਲਾਈਨਾਂ ਬਣਾ ਕੇ ਕਈ ਘੰਟਿਆਂ ਤਕ ਨਗਰ ਕੀਰਤਨ ਦੇ ਪਹੁੰਚਣ ਦਾ ਇੰਤਜ਼ਾਰ ਕਰਦੇ ਰਹੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧੋਬੜੀ ਸਾਹਿਬ (ਅਸਾਮ) ਤੋਂ ਸਜਾਏ ਗਏ ਨਗਰ ਕੀਰਤਨ ਦਾ ਅੱਜ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਵਾਰਸਾਂ ਨੇ ਜਗ੍ਹਾ-ਜਗ੍ਹਾ ਸੁਆਗਤ ਕਰਕੇ ਸਾਬਤ ਕੀਤਾ ਹੈ ਕਿ ਉਹ ਹਮੇਸ਼ਾ ਹੱਕ-ਸੱਚ ਅਤੇ ਜ਼ੁਲਮ ਵਿਰੁਧ ਡਟਦੇ ਰਹਿਣਗੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਹਰ ਮਨੁੱਖ ਨੂੰ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਉਤੇ ਕੰਮ ਕਰਨਾ ਚਾਹੀਦਾ ਹੈ ਤਾਕਿ ਸਮੁੱਖੀ ਮਾਨਵਤਾ ਵਿਚ ਪਿਆਰ-ਸਤਿਕਾਰ ਪੈਦਾ ਹੋ ਸਕੇ ਅਤੇ ਵੱਖ-ਵੱਖ ਧਰਮਾਂ, ਫ਼ਿਰਕਿਆਂ ਅਤੇ ਧੜਿਆਂ ਵਿਚਾਲੇ ਭਾਈਚਾਰਾ ਕਾਇਮ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸ਼ਹਿਰੀ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਸਰਕਲ ਪ੍ਰਧਾਨ ਜਥੇਦਾਰ ਮਨਦੀਪ ਸਿੰਘ ਮਾਣਕਵਾਲ, ਜਥੇਦਾਰ ਰਾਜਪਾਲ ਸਿੰਘ ਰਾਜੂਚੱਕ, ਸਈਅਦ ਅਹਿਮਦ ਖ਼ਾਨ ਪੱਪੂ, ਡਾ. ਪਰਮਿੰਦਰ ਚੱਕ, ਸੁਖਵਿੰਦਰ ਸਿੰਘ ਬੰਟੀ ਚੀਮਾ, ਨੰਬਰਦਾਰ ਜਗਮੇਲ ਸਿੰਘ ਚੋਹਾਣਾ, ਯੂਥ ਆਗੂ ਤਲਵੀਰ ਸਿੰਘ ਢਿੱਲੋਂ, ਜਥੇਦਾਰ ਸ਼ਰਨ ਸਿੰਘ ਕੁਠਾਲਾ, ਜਥੇਦਾਰ ਦਵਿੰਦਰ ਸਿੰਘ ਕੁਠਾਲਾ, ਨੰਬਰਦਾਰ ਕੁਲਦੀਪ ਸਿੰਘ, ਜਥੇਦਾਰ ਬਲਵੀਰ ਸਿੰਘ ਕੁਠਾਲਾ, ਸੂਪਰਡੈਂਟ ਕੁਲਦੀਪ ਸਿੰਘ, ਜਥੇਦਾਰ ਗੁਰਮੁਖ ਸਿੰਘ ਮੁਬਾਰਕਪੁਰ, ਜਥੇਦਾਰ ਹਰਪ੍ਰੀਤ ਸਿੰਘ ਮਦੇਵੀ, ਜਥੇਦਾਰ ਕੁਲਦੀਪ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਅਖ਼ਤਰ ਹਾਂਡਾ, ਪਰਮਜੀਤ ਸਿੰਘ ਮਦੇਵੀ, ਕਮਲਜੀਤ ਸਿੰਘ ਮਦੇਵੀ, ਜੋਧ ਚੀਮਾ, ਸ. ਮਨਦੀਪ ਸਿੰਘ ਖ਼ੁਰਦ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਮੁਹੰਮਦ ਮਹਿਮੂਦ ਅਲੀ, ਯੂਥ ਆਗੂ ਰਵੀ ਬੱਗਣ, ਯੂਥ ਅਗੂ ਸਨੀ, ਅਮਾਨ ਸਦੀਕੀ, ਮਨਦੀਪ ਸਿੰਘ ਬੁੱਕਣਵਾਲ, ਸੰਦੀਪ ਸਿੰਘ ਖਟਰਾ, ਜਥੇਦਾਰ ਜਸਪਾਲ ਸਿੰਘ ਬੋਪਾਰਾਏ, ਯੂਥ ਆਗੂ ਸਾਹਿਲ ਚੌਧਰੀ, ਮਹਿਮੂਦ ਕਾਕਾ, ਚੌਧਰੀ ਸ਼ੌਕਤ ਅਲੀ, ਮੁਹੰਮਦ ਅਸਲਮ ਰਾਜਾ ਕਿਲ੍ਹਾ ਰਹਿਮਤਗੜ੍ਹ, ਡਾ. ਮੁਹੰਮਦ ਮੁਸ਼ਤਾਕ, ਅਕਬਰੀ ਬੇਗਮ, ਚੌਧਰੀ ਮੁਹੰਮਦ ਬੂਟਾ, ਹਾਜੀ ਮੁਹੰਮਦ ਜਮੀਲ ਅਤੇ ਹਾਜੀ ਸ਼ੌਕਤ ਅਲੀ ਹਾਜ਼ਰ ਸਨ।

Leave a Reply

Your email address will not be published. Required fields are marked *