ਅਸਾਮ ਤੋਂ ਚਲੇ ਨਗਰ ਕੀਰਤਨ ਦਾ ਸਮਰਾਲਾ ‘ਚ ਸ਼ਾਨਦਾਰ ਸਵਾਗਤ

{"remix_data":[],"remix_entry_point":"challenges","source_tags":["local"],"origin":"unknown","total_draw_time":0,"total_draw_actions":0,"layers_used":0,"brushes_used":0,"photos_added":0,"total_editor_actions":{},"tools_used":{"addons":1,"transform":1},"is_sticker":false,"edited_since_last_sticker_save":true,"containsFTESticker":false}
ਸਮਰਾਲੇ ਦਾ ਸਾਰਾ ਬਾਜ਼ਾਰ ਹੀ ਰੰਗਿਆ ਗਿਆ ਕੇਸਰੀ ਰੰਗ ‘ਚ

ਸਮਰਾਲਾ, 21 ਨਵੰਬਰ (ਜਸ਼ਨ ਬੰਬ)
ਸਿੱਖਾਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਧਰਮ ਦੀ ਖਾਤਰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਬਲੀਦਾਨ ਦਿੱਤਾ ਸੀ, ਉਨ੍ਹਾਂ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਨੂੰ ਵੀ ਮੁਗਲਾਂ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਇਸ ਲਾਸਾਨੀ ਕੁਰਬਾਨੀ ਨੂੰ ਸਿੱਖ ਕੌਮ ਵਿੱਚ ਅੱਜ ਵੀ ਪੂਰੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। ਕੁਰਬਾਨੀ ਦੇ 350ਵੇਂ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਵੱਖ ਵੱਖ ਥਾਵਾਂ ਤੋਂ ਨਗਰ ਕੀਰਤਨ ਸਜਾਏ ਜਾ ਰਹੇ ਹਨ, ਜੋ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸੰਪਨ ਹੋਣਗੇ। ਇਸੇ ਲੜ੍ਹੀ ਸਬੰਧੀ ਗੁਰਦੁਆਰਾ ਧੋਬੜੀ ਸਾਹਿਬ (ਅਸਾਮ) ਤੋਂ ਚੱਲਿਆ ਨਗਰ ਕੀਰਤਨ ਜੋ ਬੀਤੀ ਰਾਤ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਰਾਮ ਕਰਕੇ ਆਪਣੇ ਅਗਲੇ ਪੜ੍ਹਾਅ ਸ੍ਰੀ ਮਾਛੀਵਾੜਾ ਸਾਹਿਬ ਪਹੁੰਚਣ ਲਈ ਖਮਾਣੋਂ ਤੋਂ ਹੁੰਦਾ ਹੋਇਆ ਸਮਰਾਲਾ ਵਿਖੇ ਪੁੱਜਾ, ਜਿੱਥੇ ਇਲਾਕੇ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਪ੍ਰਬੰਧਕ ਕਮੇਟੀ ਜਿਨ੍ਹਾਂ ਵਿੱਚ ਮਿੱਤਰਪਾਲ ਸਿੰਘ ਲਵਲੀ, ਮਲਕੀਤ ਸਿੰਘ, ਭਗਵੰਤ ਸਿੰਘ, ਜਸਵਿੰਦਰ ਸਿੰਘ ਮੱਕੜ, ਰਣਧੀਰ ਸਿੰਘ, ਪ੍ਰੀਤਮ ਸਿੰਘ ਕੰਗ, ਜਸਦੇਵ ਸਿੰਘ ਕੰਗ, ਰਾਜਿੰਦਰ ਸਿੰਘ ਰਿਐਤ, ਰੂਪ ਸਿੰਘ, ਜਸਦੇਵ ਸਿੰਘ ਕੰਗ, ਹੀਰਾ ਸਿੰਘ ਰਿਐਤ, ਮੇਜਰ ਸਿੰਘ, ਮਨਪ੍ਰੀਤ ਸਿੰਘ, ਰੂਪ ਸਿੰਘ ਆਦਿ ਤੋਂ ਇਲਾਵਾ ਹਾਜਰ ਸੰਗਤ ਨੇ ਸ਼ਾਨਾਮੱਤਾ ਸਵਾਗਤ ਕੀਤਾ ਗਿਆ, ਸਮਰਾਲਾ ਸ਼ਹਿਰ ਵਿੱਚ ਨਗਰ ਕੀਰਤਨ ਦੀ ਆਮਦ ਨੂੰ ਲੈ ਕੇ ਪੂਰਾ ਬਜਾਰ ਕੇਸਰੀ ਰੰਗ ਦੀਆਂ ਝੰਡੀਆਂ ਨਾਲ ਸਜਾਇਆ ਗਿਆ ਸੀ, ਥਾਂ ਥਾਂ ਸਵਾਗਤੀ ਗੇਟ ਲਗਾਏ ਗਏ ਅਤੇ ਬਜਾਰ ਵਿੱਚ ਨਗਰ ਕੀਰਤਨ ਨਾਲ ਆਈ ਸੰਗਤ ਲਈ ਥਾਂ ਥਾਂ ਗੁਰੂ ਕੇ ਲੰਗਰਾਂ ਦੇ ਉੱਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਉਪਰੰਤ ਇਹ ਨਗਰ ਕੀਰਤਨ ਬਜਾਰ ਵਿੱਚੀਂ ਹੁੰਦਾ ਹੋਇਆ ਸਮਰਾਲਾ ਦੇ ਮੇਨ ਚੌਂਕ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਪੁੱਜਾ ਜਿੱਥੇ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਜੱਗੀ ਪ੍ਰਧਾਨ, ਬਲਦੇਵ ਸਿੰਘ ਖਜਾਨਚੀ, ਸੁਖਵਿੰਦਰ ਸਿੰਘ ਸਾਬਕਾ ਐਮ. ਸੀ., ਗੁਰਦੇਵ ਸਿੰਘ ਤੂਰ, ਕੁਲਦੀਪ ਸਿੰਘ ਅਤੇ ਸ਼ਹਿਰ ਦੇ ਪਤਵੰਤੇ ਸੱਜਣਾ ਅਤੇ ਸਮੁੱਚੀ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਨਾਲ ਫੁੱਲਾਂ ਨਾਲ ਸਜੀ ਪਵਿੱਤਰ ਪਾਲਕੀ ਦਾ ਸ਼ਰਧਾ ਪੂਰਬਕ ਸਵਾਗਤ ਕੀਤਾ। ਇਸ ਨਗਰ ਕੀਰਤਨ ਵਿੱਚ ਸਸ਼ਤਰਾਂ ਦੀ ਪ੍ਰਦਰਸ਼ਨੀ ਵੀ ਨਾਲ ਲਗਾਈ ਗਈ ਸੀ। ਇਸ ਨਗਰ ਕੀਰਤਨ ਦੇ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਨਾਲ ਹਾਜਰ ਸੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰ ਰਹੇ ਸਨ। ਇਸ ਤੋਂ ਬਾਅਦ ਮਾਛੀਵਾੜਾ ਰੋਡ ਉੱਤੇ ਸਥਿਤ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਛਕਾਏ ਗਏ। ਸਮਰਾਲਾ ਸ਼ਹਿਰ ਵਿੱਚ ਸਵਾਗਤ ਉਪਰੰਤ ਇਹ ਨਗਰ ਕੀਰਤਨ ਆਪਣੇ ਅਗਲੇ ਪੜਾਅ ਸ੍ਰੀ ਮਾਛੀਵਾੜਾ ਸਾਹਿਬ ਲਈ ਰਵਾਨਾ ਹੋ ਗਿਆ, ਜੋ ਉੱਥੇ ਰਾਤ ਭਰ ਵਿਸ਼ਰਾਮ ਕਰਕੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ।
