ਦੋ ਲੋਕਾਂ ਨੂੰ ਨਵਾਂ ਜੀਵਨ ਦੇ ਗਏ ਸ਼੍ਰੀਮਤੀ ਬਿਮਲਾ ਰਾਣੀ ਨਾਗਪਾਲ


ਅੰਬਾਲਾ, 12 ਜੂਨ (ਜਗਦੀਪ ਸਿੰਘ) : ਅੰਬਾਲਾ ਸ਼ਹਿਰ ਦੇ ਦੁਰਗਾ ਨਗਰ ਦੀ ਵਸਨੀਕ ਬਿਮਲਾ ਰਾਣੀ ਨਾਗਪਾਲ ਨੇ ਜਾਣ ਤੋਂ ਪਹਿਲਾਂ ਦੋ ਲੋਕਾਂ ਨੂੰ ਨਵਾਂ ਜੀਵਨ ਦੇ ਗਈ। ਉਨ੍ਹਾਂ ਦੇ ਪਰਿਵਾਰ ਨੇ ਅੱਖਾਂ ਦੇ ਬੈਂਕ ਨੂੰ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਜੋ ਕਿ ਦੋ ਲੋਕਾਂ ਨੂੰ ਰੌਸ਼ਨੀ ਅਤੇ ਨਵੀਂ ਜ਼ਿੰਦਗੀ ਦੇਵੇਗੀ। ਉਨ੍ਹਾਂ ਦੇ ਪਰਿਵਾਰ ਚ ਪੁੱਤਰ ਸੰਦੀਪ ਨਾਗਪਾਲ, ਧਰਮਿੰਦਰ ਨਾਗਪਾਲ, ਨੂੰਹ ਬਰਖਾ ਨਾਗਪਾਲ, ਰੇਖਾ ਨਾਗਪਾਲ ਨੇ ਕਿਹਾ ਕਿ ਅਸੀਂ ਆਪਣੀ ਮਾਂ ਨੂੰ ਨਹੀਂ ਬਚਾ ਸਕੇ ਪਰ ਅਸੀਂ ਉਨ੍ਹਾਂ ਦੀਆਂ ਅੱਖਾਂ ਬਚਾ ਲਈਆਂ ਹਨ।
ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਸਤਨਾਮ ਨਾਗਪਾਲ ਨੇ ਕਿਹਾ ਕਿ ਭਾਵੇਂ ਇਹ ਦੋ ਚੁਟਕੀ ਭਰ ਕੋਸ਼ਿਸ਼ ਹੈ ਪਰ ਦੋ ਭਰਾਵਾਂ ਨੂੰ ਅੱਖਾਂ ਦੇਣਾ, ਇਹ ਤੁਹਾਡਾ ਆਪਣਾ ਫੈਸਲਾ ਹੈ। ਜਿਨ੍ਹਾਂ ਦੋ ਲੋਕਾਂ ਨੂੰ ਅੱਖਾਂ ਦਿੱਤੀਆਂ ਜਾਂਦੀਆਂ ਹਨ, ਅਸਲ ਚ ਉਨ੍ਹਾਂ ਦੇ ਪਰਿਵਾਰਾਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ।
ਸਮਾਜ ਸੇਵਕ ਸਤਨਾਮ ਨਾਗਪਾਲ ਨੇ ਕਿਹਾ ਕਿ ਉਹ ਸਰੀਰ ਦਾਨ, ਅੰਗ ਦਾਨ, ਅੱਖਾਂ ਦਾਨ ਵਿੱਚ ਸਮਾਜ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਤੇ ਜੇਕਰ ਕੋਈ ਇਸ ਸੇਵਾ ਚ ਆਪਣਾ ਕੋਈ ਯੋਗਦਾਨ ਦੇਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਇਸ ਨੰਬਰ 94169-55732 ਸੰਪਰਕ ਕਰ ਸਕਦਾ ਹੈ। ਸ਼ਾਇਦ ਕਿਸੇ ਦੀ ਛੋਟੀ ਜਿਹੀ ਕੋਸ਼ਿਸ਼ ਜਾਂ ਇਕ ਫੈਸਲੇ ਨਾਲ ਕਿਸੇ ਨੂੰ ਨਵੀਂ ਜ਼ਿੰਦਗੀ ਮਿਲ ਜਾਵੇ। ਇਸ ਨੇਕ ਕੰਮ ਹਰੇਕ ਨੂੰ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਸਮਾਜ ਨੂੰ ਇਕ ਨਵੀਂ ਪ੍ਰੇਰਨਾ ਦੇਣੀ ਚਾਹੀਦੀ ਹੈ।