ਦਾਊਦਪੁਰ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਬੋਰੀਆਂ ਚੁੱਕਦਿਆਂ ਦਿਖਾਈ ਦਿਤੇ MP ਚੰਨੀ


ਕਿਹਾ, ਔਖੀ ਘੜੀ ‘ਚ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ

ਸ੍ਰੀ ਚਮਕੌਰ ਸਾਹਿਬ, 3 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਰੂਪਨਗਰ ਜ਼ਿਲ੍ਹੇ ਵਿਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦਾਊਦਪੁਰ ਤੇ ਫਸੇ ਆਦਿ ਥਾਵਾਂ ‘ਤੇ ਪਾਣੀ ਦੇ ਤੇਜ ਵਹਾਅ ਕਾਰਨ ਬੰਨ ਨੁਕਸਾਨੇ ਗਏ ਸਨ, ਉਨ੍ਹਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ, ਫ਼ੌਜ ਅਤੇ ਆਮ ਲੋਕ ਲਗਾਤਾਰ ਜੁਟੇ ਹੋਏ ਹਨ ਤੇ ਇਨ੍ਹਾਂ ਬੰਨ੍ਹਾ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਰਹੇ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਮੈਂਬਰ ਪਾਰਲੀਮੈਂਟ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਨਜ਼ਦੀਕ ਪੈਂਦੇ ਕਸਬਾ ਬੇਲਾ ਦੇ ਦੇ ਕੋਲ ਪਿੰਡ ਦਾਊਦਪੁਰ ਜਿਸ ਜਗ੍ਹਾ ਉੱਤੇ ਸਤਲੁਜ ਦੇ ਪਾਣੀ ਵਲੋਂ ਲੱਗੇ ਬੰਨ ਨੂੰ ਖਾਰ ਪਾਈ ਜਾ ਰਹੀ ਸੀ, ਉਸ ਜਗ੍ਹਾ ਉਤੇ ਨੌਜਵਾਨਾਂ ਨਾਲ ਰਲ ਕੇ ਮਿੱਟੀ ਦੀਆਂ ਭਰੀਆਂ ਹੋਈਆਂ ਬੂਰੀਆਂ ਚੱਕ ਕੇ ਬੰਨ ਨੂੰ ਪੂਰਦੇ ਹੋਏ ਦਿਖਾਈ ਦਿਤੇ। ਇਸ ਮੌਕੇ ਉਹਨਾਂ ਵਲੋਂ ਭਾਰਤੀ ਫੌਜ 16 ਸਿੱਖ ਰੈਜੀਮੈਂਟ ਜੋ ਇਸ ਵਕਤ ਇਸ ਬੰਨ ਨੂੰ ਪੂਰਨ ਦਾ ਕੰਮ ਕਰ ਰਹੀ ਹੈ ਉਸ ਦੇ ਜਵਾਨਾਂ ਦੇ ਨਾਲ ਵੀ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਔਖੀ ਘੜੀ ਹੈ ਅਤੇ ਸਾਰਿਆਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਬੰਨ ਨੂੰ ਖਾਰਾ ਲੱਗਣ ਦੀ ਗੱਲ ਉੱਤੇ ਉਹਨਾਂ ਵਲੋਂ ਕਿਹਾ ਗਿਆ ਕਿ ਇਸ ਜਗ੍ਹਾ ਉੱਤੇ ਮਾਈਨਿੰਗ ਕੀਤੀ ਗਈ ਸੀ ਅਤੇ ਨਾਜਾਇਜ਼ ਮਾਈਨਿੰਗ ਦੇ ਕਾਰਨ ਪਾਣੀ ਦਾ ਵਹਾ ਇਸ ਪਾਸੇ ਹੋਇਆ ਹੈ ਅਤੇ ਦੂਸਰੇ ਪਾਸੇ ਡੀਲਿੰਗ ਨਹੀਂ ਕਰਾਈ ਗਈ ਜਿਸ ਕਰਕੇ ਪਾਣੀ ਵੱਡੀ ਤਾਦਾਦ ਦੇ ਵਿਚ ਸ੍ਰੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਖੋਰਾ ਲਾਉਣਾ ਸ਼ੁਰੂ ਕਰ ਗਿਆ ਸੀ ਲੇਕਿਨ ਹੁਣ ਮਨ ਪੂਰ ਲਿਆ ਗਿਆ ਹੈ ਅਤੇ ਲਗਾਤਾਰ ਇਸ ਦੇ ਵਿਚ ਸਥਾਨਕ ਨਿਵਾਸੀਆਂ ਪ੍ਰਸ਼ਾਸਨ ਅਤੇ ਆਮ ਲੋਕਾਂ ਨੇ ਸਾਥ ਦਿਤਾ।